27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ‘ਨਮਾਮੀ ਭਾਰਤਮ ਵੰਦੇ ਮਾਤਰਮ’ ਸਮੂਹਿਕ ਗਾਇਨ ਸਮਾਰੋਹ

ਅੰਮ੍ਰਿਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਲੋਂ ਮਾਧਵ ਵਿਦਿਆ ਨਿਕੇਤਨ ਸੀ. ਸੈਕੰ.

ਅਜੀਤ ਡੈਸਕ 27-09-2026
ਅੰਮ੍ਰਿਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਵਲੋਂ ਮਾਧਵ ਵਿਦਿਆ ਨਿਕੇਤਨ ਸੀ. ਸੈਕੰ. ਸਕੂਲ ਵਿਖੇ ‘ਨਮਾਮੀ ਭਾਰਤਮ ਵੰਦੇ ਮਾਤਰਮ’ ਸਮੂਹਿਕ ਗਾਇਨ ਸਮਾਰੋਹ ਕਰਵਾਇਆ ਗਿਆ। ਇਸ ਦਾ ਉਦੇਸ਼ ਭਾਰਤ ਨੂੰ ਇਕਜੁੱਟ ਕਰਨਾ ਅਤੇ ਰਾਸ਼ਟਰੀ ਭਾਵਨਾਵਾਂ, ਮਾਤ ਭੂਮੀ ਪ੍ਰਤੀ ਸ਼ਰਧਾ, ਸੱਭਿਆਚਾਰਕ ਏਕਤਾ ਅਤੇ ਰਾਸ਼ਟਰੀ ਚੇਤਨਾ ਦਾ ਪ੍ਰਗਟਾਵਾ ਕਰਨਾ ਸੀ। ਇਸ ਉਦੇਸ਼ ਦੇ ਸਨਮਾਨ ‘ਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਸਾਬਕਾ ਵਿਦਿਆਰਥੀਆਂ, ਸਾਬਕਾ ਅਧਿਆਪਕਾਂ ਅਤੇ ਸਮਾਜ ਦੇ ਹੋਰ ਮੈਂਬਰਾਂ ਨੇ ਸਮੂਹਿਕ ਤੌਰ ‘ਤੇ ਇਕ ਸਮਾਂ, ਇਕ ਤਾਲ, ਇਕ ਆਵਾਜ਼ ‘ਚ ਪੂਰਾ ਵੰਦੇ ਮਾਤਰਮ ਗਾਇਆ। ਇਸ ਮੌਕੇ ਪ੍ਰਦੀਪ ਕੁਮਾਰ ਸਭਰਵਾਲ (ਆਈ. ਏ. ਐਸ., ਸੇਵਾਮੁਕਤ) ਸਮਾਗਮ ਦੇ ਮੁੱਖ ਮਹਿਮਾਨ ਸਨ। ਡਾ. ਪਰਮਿੰਦਰ ਸਿੰਘ ਮੰਗੇਰਾ ਅਤੇ ਡਾ. ਪ੍ਰਿਯੰਕਾ ਦੇਵਗਨ, ਡਾ. ਮੋਹਿਤ ਸ਼ਰਮਾ, ਡਾ. ਸੁੱਖ ਅੰਮ੍ਰਿਤ ਪਾਲ ਸਿੰਘ ਨੇ ਇਸ ਸਮਾਗਮ ‘ ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੇਤਰੀ ਅਧਿਕਾਰੀ ਡਾ. ਰਾਜੇਸ਼ ਮਹਾਜਨ, ਸਕੂਲ ਪ੍ਰਧਾਨ ਡਾ. ਅਰੁਣ ਮਹਿਰਾ, ਮੈਨੇਜਰ ਡਾ. ਕੇ.ਆਰ. ਤੁਲੀ, ਪ੍ਰਬੰਧਕੀ ਕਮੇਟੀ ਮੈਂਬਰ ਵਿਨੀਤ ਕਪੂਰ, ਪ੍ਰਿੰਸੀਪਲ ਰੀਨਾ ਠਾਕੁਰ ਅਤੇ ਅੰਮ੍ਰਿਤਸਰ ਵਿਭਾਗ ਸੰਸਕਾਰ ਕੇਂਦਰ ਦੇ ਮੁਖੀ ਪਵਨ ਕੁਮਾਰ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ। ਇਹ ਸਮਾਗਮ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਵਸ ਦੇ ਸ਼ੁਭ ਮੌਕੇ ‘ਤੇ ਆਯੋਜਿਤ ਕੀਤਾ ਗਿਆ ਸੀ। ਸਕੂਲ ਦੇ ਪ੍ਰਧਾਨ ਡਾ. ਅਰੁਣ ਮਹਿਰਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇਕ ਗੀਤ ਨਹੀਂ ਹੈ, ਸਗੋਂ ਸਾਡੇ ਦੇਸ਼ ਦੀ ਆਤਮਾ, ਸੱਭਿਆਚਾਰ ਅਤੇ ਏਕਤਾ ਦਾ ਪ੍ਰਤੀਕ ਹੈ। ਇਹ ਗੀਤ ਸਾਨੂੰ ਹਮੇਸ਼ਾ ਆਪਣੇ ਦੇਸ਼ ਦੀ ਸੇਵਾ ਕਰਨ, ਆਪਣਾ ਫਰਜ਼ ਨਿਭਾਉਣ ਅਤੇ ਆਪਣੇ ਆਪ ਨੂੰ ਆਪਣੇ ਦੇਸ਼ ਪ੍ਰਤੀ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਹੈ। ਆਜ਼ਾਦੀ ਸੰਗਰਾਮ ਵਿਚ ਵੰਦੇ ਮਾਤਰਮ ਦਾ ਬਹੁਤ ਇਤਿਹਾਸਕ ਮਹੱਤਵ ਹੈ। ਮੁੱਖ ਮਹਿਮਾਨ ਪ੍ਰਦੀਪ ਸੱਭਰਵਾਲ ਨੇ ਵੰਦੇ ਮਾਤਰਮ ਦਾ ਪਾਠ ਕਰਦੇ ਹੋਏ ਕਿਹਾ ਕਿ ਅੱਜ ਦਾ ਇਤਿਹਾਸਕ ਪਲ ਮੇਰੇ ਲਈ ਅਭੁੱਲ ਹੈ। ਉਨ੍ਹਾਂ ਨੇ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖੇ ਗੀਤ ਵੰਦੇ ਮਾਤਰਮ ਨੂੰ ਰਾਸ਼ਟਰ ਦੀ ਆਤਮਾ ਕਿਹਾ। ਉਨ੍ਹਾਂ ਨੇ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਪ੍ਰੋਗਰਾਮ ਦੇ ਅਖ਼ੀਰ ’ਚ ਪ੍ਰਿੰਸੀਪਲ ਰੀਨਾ ਠਾਕੁਰ ਨੇ ਇਸ ਇਤਿਹਾਸਕ ਪਲ ਨੂੰ ਸਫਲ ਬਣਾਉਣ ਲਈ ਆਏ ਪਤਵੰਤਿਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਾਕਿਸਤਾਨੀ ਤੋਪਾਂ ਦੇ ਗੋਲੇ ਨਿਕਲੇ ਨਕਾਰਾ ਅਗਲੀ ਖ਼ਬਰ ਕਨਿਸ਼ਕਾ ਅਰੋੜਾ ਨੇ ਪਹਿਲੀ ਕੋਸ਼ਿਸ਼ ’ਚ ਪਾਸ ਕੀਤੀ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।