22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਨਵੀਂ ਕਮੇਟੀ ਬਣਾਉਣ ਬਾਰੇ ਹੋਈ ਮੀਟਿੰਗ

ਛੇਹਰਟਾ, 21 ਸਤੰਬਰ (ਪੱਤਰ ਪ੍ਰੇਰਕ)-ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਫਾਊਂਡਰ ਪ੍ਰੈਜੀਡੈਂਟ ਹਰਭਜਨ ਸਿੰਘ ਬਰਾੜ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਫਾਊਂਡੇਸ਼ਨ ਦੇ ਕੰਮ - ਕਾਜ ਨੂੰ ਪਹਿਲਾਂ ਵਾਂਗ ਹੀ ਲਗਾਤਾਰਤਾ ਨਾਲ ਚਲਾਉਣ ਲਈ ਉਨ੍ਹਾਂ ਦੀ ਧਰਮ ਪਤਨੀ ਸੁਖਜੀਤ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਬਰਾੜ ਹੋਸਟਲ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੁਰਾਣੇ ਮੈਂਬਰਾਂ ਨੇ ਵੀ ਸਰਬ ਸੰਮਤੀ ਨਾਲ ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਾਂਈਂ ਮੀਆਂ ਮੀਰ ਫਾਊਂਡੇਸ਼ਨ ਦੇ ਇੰਟਰਨੈਸ਼ਨਲ ਪ੍ਰਧਾਨ ਬਣਾਉਣ ਲਈ ਮਤਾ ਪਾਸ ਕੀਤਾ।

ਅਜੀਤ ਡੈਸਕ 22-09-2026
ਛੇਹਰਟਾ, 21 ਸਤੰਬਰ (ਪੱਤਰ ਪ੍ਰੇਰਕ)-ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਫਾਊਂਡਰ ਪ੍ਰੈਜੀਡੈਂਟ ਹਰਭਜਨ ਸਿੰਘ ਬਰਾੜ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਫਾਊਂਡੇਸ਼ਨ ਦੇ ਕੰਮ - ਕਾਜ ਨੂੰ ਪਹਿਲਾਂ ਵਾਂਗ ਹੀ ਲਗਾਤਾਰਤਾ ਨਾਲ ਚਲਾਉਣ ਲਈ ਉਨ੍ਹਾਂ ਦੀ ਧਰਮ ਪਤਨੀ ਸੁਖਜੀਤ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਬਰਾੜ ਹੋਸਟਲ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੁਰਾਣੇ ਮੈਂਬਰਾਂ ਨੇ ਵੀ ਸਰਬ ਸੰਮਤੀ ਨਾਲ ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਾਂਈਂ ਮੀਆਂ ਮੀਰ ਫਾਊਂਡੇਸ਼ਨ ਦੇ ਇੰਟਰਨੈਸ਼ਨਲ ਪ੍ਰਧਾਨ ਬਣਾਉਣ ਲਈ ਮਤਾ ਪਾਸ ਕੀਤਾ। ਸੁਖਜੀਤ ਕੌਰ ਬਰਾੜ ਜਿਨ੍ਹਾਂ ਨੂੰ ਫਾਊਂਡੇਸ਼ਨ ਦੇ ਸਰਪ੍ਰਸਤ ਬਣਾਇਆ ਗਿਆ ਹੈ, ਨੇ ਇਕ ਲਿਖਤੀ ਨਿਯੁਕਤੀ ਪੱਤਰ ਡਾ. ਮਨਜੀਤ ਸਿੰਘ ਢਿੱਲੋ ਨੂੰ ਸੌਂਪਿਆ ਅਤੇ ਦੱਸਿਆ ਕਿ ਹਰਭਜਨ ਸਿੰਘ ਬਰਾੜ ਨੇ 14 ਜੂਨ 2026 ਨੂੰ ਆਪਣੇ 80ਵੇਂ ਜਨਮ ਦਿਨ ਮੌਕੇ ,ਆਪ ਹੀ ਡਾ. ਮਨਜੀਤ ਸਿੰਘ ਢਿੱਲੋਂ ਨੂੰ ਫਾਉਂਡੇਸ਼ਨ ਪ੍ਰਧਾਨ ਬਣਾਉਣ ਦਾ ਐਲਾਨ ਕਰ ਕੇ ਉਨ੍ਹਾਂ ਨੂੰ ਸਿਰੋਪਾਓ ਦੇ ਦਿੱਤਾ ਸੀ। ਸਰਬ ਸੰਮਤੀ ਨਾਲ ਇਹ ਵੀ ਪਾਸ ਕੀਤਾ ਗਿਆ ਕਿ ਫਾਉਂਡੇਸ਼ਨ ਦੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਵੀ ਡਾ. ਮਨਜੀਤ ਸਿੰਘ ਢਿੱਲੋਂ ਨੂੰ ਦੇ ਦਿੱਤੇ ਹਨ ਅਤੇ ਉਹ ਆਉਣ ਵਾਲੇ ਦਿਨਾਂ ਵਿਚ ਦੂਸਰੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਬਾਕੀ ਮੈਂਬਰਾਂ ਦੀ ਚੋਣ ਵੀ ਕਰ ਲੈਣਗੇ। ਇਸ ਮੌਕੇ ਹਰਭਜਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਸੁਖਜੀਤ ਕੌਰ ਬਰਾੜ, ਪ੍ਰਭਜੋਤ ਸਿੰਘ ਬਰਾੜ ਕੈਨੇਡਾ ,ਰਮਨੀਕ ਕੌਰ ਤੇ ਜ਼ੋਰਾ ਬਰਾੜ ਤੋਂ ਇਲਾਵਾ ਪੁਰਾਣੇ ਮੈਂਬਰ ਜਗਦੀਸ਼ ਸਿੰਘ ਬਮਰਾਹ (ਜਨਰਲ ਸਕੱਤਰ),ਐਡਵੋਕੇਟ ਮਨਜੀਤ ਸਿੰਘ ਛੀਨਾ, ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ ਅਤੇ ਰਜੀਵ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਵਿਸ਼ੇਸ਼ ਆਧਿਆਤਮਿਕ ਸਤਿਸੰਗ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਯੋਗਾ ਫਾਰ ਵੈਲਨੈੱਸ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।