ਜਗਜੀਤ ਕੌਰ ਤਾਨੀਆ ਅੰਤਰਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦੀ ਬਣੀ ਸਕੱਤਰ
ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)-ਸਮਾਜ ਸੇਵੀ ਕੰਮਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੀ ਮਿਹਨਤੀ ਵਰਕਰ ਜਗਜੀਤ ਕੌਰ ਉਰਫ਼ ਤਾਨੀਆ ਦੇ ਸ਼ਲਾਘਾਯੋਗ ਕੰਮਾਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦੇ ਡਾਇਰੈਕਟਰ ਅਮਨਦੀਪ ਮਿੱਤਲ ਨੇ ਪੰਜਾਬ ਸਕੱਤਰ ਦੇ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਜਗਜੀਤ ਕੌਰ ਤਾਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਅਹਿਮ ਜ਼ਿੰਮੇਵਾਰੀ ਉਕਤ ਕਮਿਸ਼ਨ ਦੇ ਅਹੁਦੇਦਾਰ ਰਾਮ ਛਾਬੜਾ ਅਤੇ ਡਾਇਰੈਕਟਰ ਅਮਨਦੀਪ ਮਿੱਤਲ ਨੇ ਸੌਂਪੀ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਗਠਨ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਰਾਤ-ਦਿਨ ਇਕ ਕਰਨਗੇ।
ਅਜੀਤ ਡੈਸਕ
13-09-2026