ਅੰਮ੍ਰਿਤਸਰ, ਅਜਨਾਲਾ 12 ਸਤੰਬਰ (ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ)- ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਚਲਾਈ ਗਈ ‘ਕੋਰਡਨ ਐਂਡ ਸਰਚ ਅਪਰੇਸ਼ਨ’ ਕਾਸੋ ਨੂੰ ਵੱਡੀ ਸਫਲਤਾ ਮਿਲੀ ਹੈ । ਇਸ 2 ਰੋਜ਼ਾ ਤਲਾਸ਼ੀ ਮੁਹਿੰਮ ਦੀ ਅਗਵਾਈ ਆਈ .ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਨਿਗਰਾਨੀ ਕੰਵਲਪ੍ਰੀਤ ਸਿੰਘ ਚਾਹਲ ਐੱਸ.ਐੱਸ.ਪੀ. ਨੇ ਕੀਤੀ। ਜਿਸ ਦੌਰਾਨ 41 ਮਾਮਲੇ ਦਰਜ ਕਰਕੇ 95 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, 5 ਕਿਲੋਗ੍ਰਾਮ ਹੈਰੋਇਨ, 4 ਪਿਸਤੌਲ ਤੇ ਹੋਰ ਇਤਰਾਜ਼ਯੋਗ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਇਹ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸ: ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਸਾਰੀਆਂ 6 ਸਬ-ਡਿਵੀਜ਼ਨਾਂ ਵਿਚ ਤਾਲਮੇਲ ਨਾਲ ਤਲਾਸ਼ੀਆਂ, ਛਾਪੇਮਾਰੀ, ਵੈਰੀਫਿਕੇਸ਼ਨ ਅਤੇ ਰੋਕਥਾਮੀ ਕਾਰਵਾਈ ਲਈ ਲਗਭਗ 500 ਪੁਲਿਸ ਮੁਲਾਜ਼ਮ ਜਿਨ੍ਹਾਂ ਵਿਚ 2 ਐੱਸ.ਪੀ. ਅਤੇ 8 ਡੀ.ਐੱਸ.ਪੀ. ਸ਼ਾਮਿਲ ਸਨ ਤਾਇਨਾਤ ਕੀਤੇ ਗਏ। ਇਹ ਅਪਰੇਸ਼ਨ ਮੁੱਖ ਤੌਰ ’ਤੇ ਸੂਚਨਾ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਚਲਾਇਆ ਗਿਆ। ਇਸ ਦੌਰਾਨ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ, ਨਾਜਾਇਜ਼ ਸ਼ਰਾਬ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸੰਬੰਧਿਤ ਸ਼ਨਾਖਤ ਕੀਤੇ ਹੋਟਸਪੋਟ, ਸ਼ੱਕੀ ਵਿਅਕਤੀਆਂ ਅਤੇ ਸਥਾਨਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਉਕਤ ਬਰਾਮਦਗੀਆਂ ਤੋਂ ਇਲਾਵਾ 950 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ । ਇਸੇ ਤਰ੍ਹਾਂ ਨਸ਼ੀਲੇ ਪਦਾਰਥਾਂ ਦੀ ਪੈਡਲਿੰਗ, ਸਪਲਾਈ ਜਾਂ ਤਸਕਰੀ ਵਿਚ ਕਥਿਤ ਤੌਰ ’ਤੇ ਸ਼ਾਮਿਲ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ 32 ਹੋਰ ਮੁਲਜ਼ਮਾਂ/ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਦੀ ਪੂਰੀ ਸਪਲਾਈ ਚੇਨ ਨੂੰ ਤੋੜਨਾ ਰਿਹਾ। ਇਸ ਤਹਿਤ ਸਿਰਫ਼ ਗਲੀ ਪੱਧਰ ਦੇ ਪੈਡਲਰਾਂ ਖ਼ਿਲਾਫ਼ ਹੀ ਨਹੀਂ, ਸਗੋਂ ਪ੍ਰਮਾਣਿਤ ਜਾਣਕਾਰੀ ਅਤੇ ਜਾਂਚ ਦੇ ਆਧਾਰ ’ਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਅਤੇ ਵਿਆਪਕ ਨਸ਼ਾ ਤਸਕਰੀ ਨੈੱਟਵਰਕ ਵਿਚ ਕਥਿਤ ਤੌਰ ’ਤੇ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕਰਨਾ ਸੀ।
ਯੁੱਧ ਨਸ਼ਿਆਂ ਵਿਰੁਧ ਮੁਹਿੰਮ ਚਲਾਏ 2 ਰੋਜ਼ਾ ਕਾਸੋ ਆਪ੍ਰੇਸ਼ਨ ਨੂੰ ਮਿਲੀ ਵੱਡੀ ਸਫਲਤਾ
ਯੁੱਧ ਨਸ਼ਿਆਂ ਵਿਰੁਧ ਮੁਹਿੰਮ ਚਲਾਏ 2 ਰੋਜ਼ਾ ਕਾਸੋ ਆਪ੍ਰੇਸ਼ਨ ਨੂੰ ਮਿਲੀ ਵੱਡੀ ਸਫਲਤਾ
ਅਜੀਤ ਡੈਸਕ
13-09-2026