08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਧਿ ਆਪਕ ਦਿਵਸ ਮੌਕੇ ਸਮਾਜ ਸੇਵੀ ਅਸ਼ਵਨੀ ਅਵਸਥੀ ਦਾ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਧਿਆਪਕ ਦਿਵਸ ਮੌਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਵਲੋਂ ਦਵੇਸਰ ਕਾਲਜ, ਰਣਜੀਤ ਐਵੀਨਿਊ ਵਿਖੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਮੱਟੂ ਦੀ ਅਗਵਾਈ ਹੇਠ ਸਮਾਜ ਸੇਵਕ ਅਤੇ ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਦੇ ਉੱਤਮ ਰੋਟੇਰੀਅਨ ਅਸ਼ਵਨੀ ਅਵਸਥੀ ਅਤੇ ਹਰਦੇਸ਼ ਦਵੇਸਰ ਨੂੰ 25ਵੇਂ ਅਧਿਆਪਕ ਦਿਵਸ ਮੌਕੇ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਧਿਆਪਕ ਦਿਵਸ ਮੌਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਵਲੋਂ ਦਵੇਸਰ ਕਾਲਜ, ਰਣਜੀਤ ਐਵੀਨਿਊ ਵਿਖੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਮੱਟੂ ਦੀ ਅਗਵਾਈ ਹੇਠ ਸਮਾਜ ਸੇਵਕ ਅਤੇ ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਦੇ ਉੱਤਮ ਰੋਟੇਰੀਅਨ ਅਸ਼ਵਨੀ ਅਵਸਥੀ ਅਤੇ ਹਰਦੇਸ਼ ਦਵੇਸਰ ਨੂੰ 25ਵੇਂ ਅਧਿਆਪਕ ਦਿਵਸ ਮੌਕੇ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਿੰਦਰ ਮੱਟੂ, ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਦੇ ਪ੍ਰਧਾਨ ਇੰਜੀ. ਅਸ਼ੋਕ ਸ਼ਰਮਾ, ਜਤਿੰਦਰ ਸਿੰਘ ਪੱਪੂ, ਸਰਬਜੀਤ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ ਹੀਰਾ ਆਦਿ ਨੇ ਕਿਹਾ ਕਿ ਅਸ਼ਵਨੀ ਅਵਸਥੀ ਜੀ ਨੇ ਆਪਣੇ ਲੰਮੇ ਅਧਿਆਪਨ ਜੀਵਨ ਦੌਰਾਨ ਸਿੱਖਿਆ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਵਿਦਿਆਰਥੀਆਂ ’ਚ ਚੰਗੇ ਸੰਸਕਾਰ, ਅਨੁਸ਼ਾਸਨ, ਮਾਨਵਤਾ, ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਆਪਣੀ ਭੂਮਿਕਾ ਨਿਭਾਉਣ ਦੀ ਭਾਵਨਾ ਪੈਦਾ ਕਰਨ ਲਈ ਨਿਰੰਤਰ ਯਤਨ ਕੀਤੇ। ਇਸ ਮੌਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਵਲੋਂ ਅਸ਼ਵਨੀ ਅਵਸਥੀ ਨੂੰ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਦੁਸ਼ਾਲਾ ਭੇਟ ਕੀਤਾ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਵਿਦਿਆਰਥੀਆਂ ਵਲੋਂ ਯਾਦਗਾਰੀ ਅਧਿਆਪਕ ਦਿਵਸ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।