16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

6 ਵਿਅਕਤੀਆਂ ਵਲੋਂ ਸੀਵਰਮੈਨ ਰਖਾਉਣ ਲਈ ਸੀਵਰਮੈਨ ਯੂਨੀਅਨ ਆਗੂ ’ਤੇ 2-2 ਲੱਖ ਰੁਪਏ ਲੈਣ ਦੇ ਦੋਸ਼

ਅੰਮ੍ਰਿਤਸਰ, 15 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੀ ਸੀਵਰਮੈਨਾਂ ਦੀ ਯੂਨੀਅਨ ਦੇ ਆਗੂ ਵਲੋਂ ਨਿਗਮ ’ਚ ਕੱਚੇ ਸੀਵਰਮੈਨ ਲਗਾਉਣ ਦੇ ਬਦਲੇ ਛੇ ਵਿਅਕਤੀਆਂ ਕੋਲੋਂ 2-2 ਲੱਖ ਰੁਪਏ ਲੈਣ ਅਤੇ ਉਸ ਤੋਂ ਬਾਅਦ 10 ਮਹੀਨੇ ਤੋਂ ਉਨ੍ਹਾਂ ਨੂੰ ਕੋਈ ਤਨਖਾਹਾਂ ਨਾ ਮਿਲਣ ਦਾ ਮਾਮਲਾ ਨਿਗਮ ਕਮਿਸ਼ਨਰ ਕੋਲ ਪਹੁੰਚਿਆ। ਇਸ ਸ਼ਿਕਾਇਤ ਤੋਂ ਬਾਅਦ ਨਿਗਮ ਵਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਉਨ੍ਹੀ ਦੇਰ ਤੱਕ ਯੂਨੀਅਨ ਆਗੂ ਅਤੇ ਓ.

ਅਜੀਤ ਡੈਸਕ 16-10-2026
ਅੰਮ੍ਰਿਤਸਰ, 15 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੀ ਸੀਵਰਮੈਨਾਂ ਦੀ ਯੂਨੀਅਨ ਦੇ ਆਗੂ ਵਲੋਂ ਨਿਗਮ ’ਚ ਕੱਚੇ ਸੀਵਰਮੈਨ ਲਗਾਉਣ ਦੇ ਬਦਲੇ ਛੇ ਵਿਅਕਤੀਆਂ ਕੋਲੋਂ 2-2 ਲੱਖ ਰੁਪਏ ਲੈਣ ਅਤੇ ਉਸ ਤੋਂ ਬਾਅਦ 10 ਮਹੀਨੇ ਤੋਂ ਉਨ੍ਹਾਂ ਨੂੰ ਕੋਈ ਤਨਖਾਹਾਂ ਨਾ ਮਿਲਣ ਦਾ ਮਾਮਲਾ ਨਿਗਮ ਕਮਿਸ਼ਨਰ ਕੋਲ ਪਹੁੰਚਿਆ। ਇਸ ਸ਼ਿਕਾਇਤ ਤੋਂ ਬਾਅਦ ਨਿਗਮ ਵਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਉਨ੍ਹੀ ਦੇਰ ਤੱਕ ਯੂਨੀਅਨ ਆਗੂ ਅਤੇ ਓ. ਐਂਡ ਐੱਮ. ਵਿਭਾਗ ਦੇ ਸੀਵਰਮੈਨ ਦੀਪਕ ਗਿੱਲ ਨੂੰ ਛੁੱਟੀ ਭੇਜ ਦਿੱਤਾ ਹੈ। ਇਸ ਸੰਬੰਧ ਵਿਚ ਮਨਪ੍ਰੀਤ ਸਿੰਘ, ਸੰਨੀ, ਨਰਿੰਦਰ ਕੁਮਰ, ਨੀਰਜ ਕੁਮਾਰ, ਸਾਹਿਲਪ੍ਰੀਤ ਸਿੰਘ, ਪੰਕਜ ਨੇ ਨਿਗਮ ਕਮਿਸ਼ਨਰ ਨੂੰ ਮਿਲ ਕੇ ਸ਼ਿਕਾਇਤ ਕੀਤੀ ਕਿ ਸੀਵਰਮੈਨ ਯੂਨੀਅਨ ਦੇ ਆਗੂ ਦੀਪਕ ਗਿੱਲ ਵਲੋਂ ਉਨ੍ਹਾਂ ਕੋਲੋ ਕਥਿਤ ਤੌਰ ’ਤੇ ਸੀਵਰਮੈਨ ਰੱਖਣ ਲਈ 2 -2 ਲੱਖ ਰੁਪਏ ਪ੍ਰਤੀ ਵਿਅਕਤੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 10 ਮਹੀਨੇ ਹੋ ਗਏ ਕੰਮ ਕਰਦੇ ਹੋਏ ਅਤੇ ਉਨ੍ਹਾਂ ਨੂੰ ਇਸ ਅਰਸੇ ਦੀ ਤਨਖਾਹ ਵੀ ਨਹੀਂ ਮਿਲੀ। ਉਕਤ ਮਾਮਲਾ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਤੁਰੰਤ ਨੇ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਇਹ ਜਾਂਚ ਕਰਵਾਉਣ ਦੇ ਅਧਿਕਾਰ ਨਿਗਰਾਨ ਇੰਜੀਨੀਅਰ ਓ ਐਂਡ ਐੱਮ ਵਿਭਾਗ ਨੂੰ ਦਿੱਤਾ ਹੈ, ਜਿਸ ਦੀ ਰਿਪੋਰਟ 7 ਦਿਨਾਂ ਦੇ ਅੰਦਰ ਦੇਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਯੁਨੀਅਨ ਆਗੂ ਅਤੇ ਸੀਵਰਮੈਨ ਦੀਪਕ ਗਿੱਲ ਨੂੰ ਜਾਂਚ ਹੋਣ ਤੱਕ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਸੀਵਰਮੈਨ ਦੀਪਕ ਗਿੱਲ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਉਸ ਵਲੋਂ ਫੋਨ ਨਹੀਂ ਚੁਕਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਨਗਰ ਨਿਗਮ ’ਚ ਆਏ ਦਿਨ ਕੋਈ ਨਾ ਕੋਈ ਵੱਡਾ ਕਾਰਨਾਮਾ ਹੋ ਰਿਹਾ ਹੈ। ਪਿਛਲੇ ਸਮੇਂ ਵਿਚ ਇਕ ਅਮਲਾ ਕਲਰਕ ’ਤੇ ਵੀ ਗੰਭੀਰ ਦੋਸ਼ ਲੱਗੇ ਸਨ ਤੇ ਉਸ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।
ਪਿਛਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਨੂੰ ਅੰਮ੍ਰਿਤਸਰ ਜ਼ਿਲ੍ਹੇ ’ਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।