04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੁਲ ਤਾਰਾਂ ਵਾਲਾ ਵਿਖੇ ਲੱਗਾ ਭਾਰੀ ਜਾਮ –ਰਾਹਗੀਰਾਂ ਨੂੰ ਲੰਘਣ ਲਈ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ

ਸੁਲਤਾਨਵਿੰਡ, 3 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੁਲ ਤਾਰਾਂ ਵਾਲਾ ਵਿਖੇ ਲੱਗੇ ਭਾਰੀ ਜਾਮ ਕਾਰਨ ਰਾਹਗੀਰਾਂ ਤੇ ਆਸ-ਪਾਸ ਦੇ ਲੋਕਾਂ ਨੂੰ ਟ੍ਰੈਫਿਕ ’ਚ ਲੰਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰ ਤਰਸੇਮ ਸਿੰਘ, ਭੁਪਿੰਦਰ ਸਿੰਘ, ਸੰਤੋਖ ਸਿੰਘ, ਗੁਰਜੰਟ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਨਿਰਵੈਲ ਸਿੰਘ ਅਤੇ ਹੋਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਪੁਲ ਤਾਰਾਂ ਵਾਲਾ ਤੋਂ ਲੈ ਕੇ ਨਿਊ ਅੰਮ੍ਰਿਤਸਰ ਦਾ ਅਤੇ ਪਿੰਡ ਸੁਲਤਾਨਵਿੰਡ ਤੱਕ ਛੋਟੇ ਵਾਹਨਾਂ ਤੋਂ ਲੈ ਕੇ ਵੱਡੇ ਵਾਹਨ ਟ੍ਰੈਫਿਕ ਵਿਚ ਫਸੇ ਰਹੇ ਜਿਸ ਕਾਰਨ ਲੋਕਾਂ ਨੂੰ ਜਾਮ ਵਿਚ ਫਸ ਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਟ੍ਰੈਫਿਕ ਜਾਮ ਵਿਚ ਫਸੇ ਕਈ ਵਾਹਨ ਚਾਲਕ ਇਕ ਦੂਸਰੇ ਨਾਲ ਬਹਿਸ ਕਰਦੇ ਵੀ ਨਜ਼ਰ ਆਏ ਰਾਹਗੀਰ ਅਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵਿਭਾਗ ਤੋਂ ਮੰਗ ਕੀਤੀ ਕਿ ਜਾਮ ਲੱਗਣ ਦੇ ਕਾਰਨਾਂ ਦਾ ਕੋਈ ਪੱਕਾ ਹੱਲ ਕਰਕੇ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਦਿਵਾਈ ਜਾਵੇ ।

ਅਜੀਤ ਡੈਸਕ 04-09-2026
ਸੁਲਤਾਨਵਿੰਡ, 3 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੁਲ ਤਾਰਾਂ ਵਾਲਾ ਵਿਖੇ ਲੱਗੇ ਭਾਰੀ ਜਾਮ ਕਾਰਨ ਰਾਹਗੀਰਾਂ ਤੇ ਆਸ-ਪਾਸ ਦੇ ਲੋਕਾਂ ਨੂੰ ਟ੍ਰੈਫਿਕ ’ਚ ਲੰਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰ ਤਰਸੇਮ ਸਿੰਘ, ਭੁਪਿੰਦਰ ਸਿੰਘ, ਸੰਤੋਖ ਸਿੰਘ, ਗੁਰਜੰਟ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਨਿਰਵੈਲ ਸਿੰਘ ਅਤੇ ਹੋਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਪੁਲ ਤਾਰਾਂ ਵਾਲਾ ਤੋਂ ਲੈ ਕੇ ਨਿਊ ਅੰਮ੍ਰਿਤਸਰ ਦਾ ਅਤੇ ਪਿੰਡ ਸੁਲਤਾਨਵਿੰਡ ਤੱਕ ਛੋਟੇ ਵਾਹਨਾਂ ਤੋਂ ਲੈ ਕੇ ਵੱਡੇ ਵਾਹਨ ਟ੍ਰੈਫਿਕ ਵਿਚ ਫਸੇ ਰਹੇ ਜਿਸ ਕਾਰਨ ਲੋਕਾਂ ਨੂੰ ਜਾਮ ਵਿਚ ਫਸ ਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਟ੍ਰੈਫਿਕ ਜਾਮ ਵਿਚ ਫਸੇ ਕਈ ਵਾਹਨ ਚਾਲਕ ਇਕ ਦੂਸਰੇ ਨਾਲ ਬਹਿਸ ਕਰਦੇ ਵੀ ਨਜ਼ਰ ਆਏ ਰਾਹਗੀਰ ਅਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵਿਭਾਗ ਤੋਂ ਮੰਗ ਕੀਤੀ ਕਿ ਜਾਮ ਲੱਗਣ ਦੇ ਕਾਰਨਾਂ ਦਾ ਕੋਈ ਪੱਕਾ ਹੱਲ ਕਰਕੇ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਦਿਵਾਈ ਜਾਵੇ । ਜਦੋਂ ਇਸ ਸਬੰਧੀ ਟ੍ਰੈਫਿਕ ਪੁਲਿਸ ਦੇ ਐੱਸ. ਆਈ. ਮੰਗਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਜਾਮ ਨੂੰ ਖੁਲਵਾਉਣ ਲਈ ਲੱਗੇ ਹੋਏ ਹਨ।
ਪਿਛਲੀ ਖ਼ਬਰ ਅੰਮ੍ਰਿਤਸਰ ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵਲੋਂ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਔਸ਼ਧੀ ਪੌਦਿਆਂ ਦੀ ਪਛਾਣ ਅਤੇ ਉਤਪਾਦ ਵਿਕਾਸ ਬਾਰੇ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।