22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

- ਖੇਡਾਂ ਵਤਨ ਪੰਜਾਬ ਦੀਆਂ ਅੰਡਰ-14- ਤੀਰ-ਅੰਦਾਜ਼ੀ ’ਚ ਫ਼ਾਜ਼ਿਲਕਾ ਦੀ ਟੀਮ ਨੇ ਜਿੱਤਿਆ ਸੋਨ ਤਗਮਾ

ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਰਾਜ ਪੱਧਰੀ ਓਪਨ ਤੀਰ-ਅੰਦਾਜ਼ੀ ਅੰਡਰ-14 ਮੁਕਾਬਲਿਆਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ ਹੈ। ਇਸ ਪ੍ਰਾਪਤੀ ਦਾ ਸਿਹਰਾ ਪਿੰਡ ਡੰਗਰ ਖੇੜਾ ਦੇ ਤਿੰਨ ਉੱਭਰਦੇ ਖਿਡਾਰੀਆਂ ਤੇ ਫ਼ਾਜ਼ਿਲਕਾ ਦੇ ਇਕ ਖਿਡਾਰੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਬਿਹਤਰੀਨ ਖੇਡ ਬਦੌਲਤ ਜ਼ਿਲ੍ਹੇ ਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।

ਰਾਜ ਪੱਧਰੀ ਤੀਰ-ਅੰਦਾਜ਼ੀ ਮੁਕਾਬਲਿਆਂ ’ਚ ਸੋਨ ਤਗਮੇ ਜਿੱਤਣ ਤੋਂ ਬਾਅਦ ਕੋਚ ਰਵੀ ਕੁਮਾਰ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਖਿਡਾਰੀ ਅਭੈ ਪ੍ਰਤਾਪ ਸਿੰਘ ਖਹਿਰਾ, ਉਦੇ ਪ੍ਰਤਾਪ ਸਿੰਘ ਖਹਿਰਾ, ਹਿਰੇਨ ਚੌਧਰੀ ਤੇ ਕੇਵਿਸ ਕੰਬੋਜ। ਅਜੀਤ ਤਸਵੀਰ 23-10-2026
ਫ਼ਾਜ਼ਿਲਕਾ, 22 ਅਕਤੂਬਰ (ਦਵਿੰਦਰ ਪਾਲ ਸਿੰਘ)- ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਰਾਜ ਪੱਧਰੀ ਓਪਨ ਤੀਰ-ਅੰਦਾਜ਼ੀ ਅੰਡਰ-14 ਮੁਕਾਬਲਿਆਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ ਹੈ। ਇਸ ਪ੍ਰਾਪਤੀ ਦਾ ਸਿਹਰਾ ਪਿੰਡ ਡੰਗਰ ਖੇੜਾ ਦੇ ਤਿੰਨ ਉੱਭਰਦੇ ਖਿਡਾਰੀਆਂ ਤੇ ਫ਼ਾਜ਼ਿਲਕਾ ਦੇ ਇਕ ਖਿਡਾਰੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਬਿਹਤਰੀਨ ਖੇਡ ਬਦੌਲਤ ਜ਼ਿਲ੍ਹੇ ਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਡੰਗਰ ਖੇੜਾ ਦੇ ਉਦੇ ਪ੍ਰਤਾਪ ਸਿੰਘ ਖਹਿਰਾ, ਅਭੈ ਪ੍ਰਤਾਪ ਸਿੰਘ ਖਹਿਰਾ, ਹਿਰੇਨ ਚੌਧਰੀ ਤੇ ਫ਼ਾਜ਼ਿਲਕਾ ਦੇ ਕੇਵਿਸ ਕੰਬੋਜ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਅਕਤੀਗਤ ਮੁਕਾਬਲਿਆਂ ਵਿਚ ਅਭੈ ਪ੍ਰਤਾਪ ਸਿੰਘ ਖਹਿਰਾ ਨੇ ਸੋਨੇ ਦਾ ਤਗਮਾ ਤੇ ਉਦੇ ਪ੍ਰਤਾਪ ਸਿੰਘ ਖਹਿਰਾ ਨੇ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਹਿਰੇਨ ਚੌਧਰੀ ਚੌਥੇ ਸਥਾਨ ’ਤੇ ਰਹੇ। ਡੰਗਰ ਖੇੜਾ ਦੇ ਖਿਡਾਰੀਆਂ ਦੇ ਕੋਚ ਰਵੀ ਕੁਮਾਰ ਨੇ ਬੱਚਿਆਂ ਦੀ ਅਣਥੱਕ ਮਿਹਨਤ ਤੇ ਅਨੁਸ਼ਾਸਨ ਨੂੰ ਇਸ ਸਫਲਤਾ ਦਾ ਮੁੱਖ ਕਾਰਨ ਦੱਸਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਨ੍ਹਾਂ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿਚ ਕਾਂਸੀ ਦੇ ਤਗਮੇ ਜਿੱਤੇ ਸਨ। ਸੋਨ ਤਗਮਾ ਜੇਤੂ ਅਭੈ ਪ੍ਰਤਾਪ ਸਿੰਘ ਅਤੇ ਚਾਂਦੀ ਦਾ ਤਗਮਾ ਜੇਤੂ ਉਦੇ ਪ੍ਰਤਾਪ ਸਿੰਘ, ਜਗਮੀਤ ਸਿੰਘ ਖਹਿਰਾ ਦੇ ਫ਼ਰਜ਼ੰਦ ਹਨ ਜਦਕਿ ਹਿਰੇਨ ਚੌਧਰੀ, ਬ੍ਰਹਮ ਪ੍ਰਕਾਸ਼ ਚੌਧਰੀ ਦੇ ਸਪੁੱਤਰ ਹਨ। ਕੋਚ ਰਵੀ ਕੁਮਾਰ ਨੇ ਦੱਸਿਆ ਕਿ ਪਿੰਡ ਵਿਚ ਖੇਡ ਮੈਦਾਨ ਦੀ ਵੱਡੀ ਘਾਟ ਹੋਣ ਦੇ ਬਾਵਜੂਦ ਬੱਚਿਆਂ ਦੇ ਜਜ਼ਬੇ ਅਤੇ ਮਿਹਨਤ ਨੇ ਇਹ ਮੁਕਾਮ ਹਾਸਲ ਕੀਤਾ ਹੈ।
ਪਿਛਲੀ ਖ਼ਬਰ ਬਲਾਕ ਪੱਧਰੀ ਫੁੱਟਬਾਲ ’ਚ ਇੰਪੀਰੀਅਲ ਸਕੂਲ ਦਾ ਦਬਦਬਾ, ਦੋਵਾਂ ਟੀਮਾਂ ਨੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਜਾਗਰੂਕਤਾ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।