21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜ਼ਮੀਨ ਦਿਵਾਉਣ ਦੇ ਨਾਂਅ ’ਤੇ ਮਾਰੀ ਲੱਖਾਂ ਦੀ ਠੱਗੀ, ਪਤੀ-ਪਤਨੀ ਨਾਮਜ਼ਦ

ਜ਼ੀਰਾ,20 ਅਕਤੂਬਰ(ਰਜਨੀਸ਼ ਕਥੂਰੀਆ)-ਥਾਣਾ ਸਿਟੀ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਨਵਾਂ ਜ਼ੀਰਾ ਵਾਸੀ ਇਕ ਵਿਅਕਤੀ ਨੂੰ ਜਮੀਨ ਦਿਵਾਉਣ ਦੇ ਨਾਂਅ ’ਤੇ 19 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਪਤੀ-ਪਤਨੀ ਨੂੰ ਨਾਮਜਦ ਕੀਤਾ ਹੈ। ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਨਵਾਂ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਬਸੰਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਕਿਰਨਜੀਤ ਕੌਰ ਵਾਸੀ ਪਿੰਡ ਰੱਤੀਆਂ (ਮੋਗਾ) ਨੇ ਆਪਸ ਵਿਚ ਸਾਜਬਾਜ ਹੋ ਕੇ ਉਸ ਨੂੰ ਜਮੀਨ ਦਿਵਾਉਣ ਲਈ ਇਕਰਾਰ ਕਰਕੇ 19 ਲੱਖ ਰੁਪਏ ਲੈ ਲਏ ਅਤੇ ਬਾਅਦ ਵਿਚ ਨਾ ਤਾਂ ਜਮੀਨ ਦਿਵਾਈ ਅਤੇ ਨਾ ਹੀ ਲਈ ਹੋਈ ਰਕਮ ਵਾਪਸ ਮੋੜ ਰਹੇ ਹਨ।

ਅਜੀਤ ਡੈਸਕ 21-10-2026
ਜ਼ੀਰਾ,20 ਅਕਤੂਬਰ(ਰਜਨੀਸ਼ ਕਥੂਰੀਆ)-ਥਾਣਾ ਸਿਟੀ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਨਵਾਂ ਜ਼ੀਰਾ ਵਾਸੀ ਇਕ ਵਿਅਕਤੀ ਨੂੰ ਜਮੀਨ ਦਿਵਾਉਣ ਦੇ ਨਾਂਅ ’ਤੇ 19 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਪਤੀ-ਪਤਨੀ ਨੂੰ ਨਾਮਜਦ ਕੀਤਾ ਹੈ। ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਨਵਾਂ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਬਸੰਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਕਿਰਨਜੀਤ ਕੌਰ ਵਾਸੀ ਪਿੰਡ ਰੱਤੀਆਂ (ਮੋਗਾ) ਨੇ ਆਪਸ ਵਿਚ ਸਾਜਬਾਜ ਹੋ ਕੇ ਉਸ ਨੂੰ ਜਮੀਨ ਦਿਵਾਉਣ ਲਈ ਇਕਰਾਰ ਕਰਕੇ 19 ਲੱਖ ਰੁਪਏ ਲੈ ਲਏ ਅਤੇ ਬਾਅਦ ਵਿਚ ਨਾ ਤਾਂ ਜਮੀਨ ਦਿਵਾਈ ਅਤੇ ਨਾ ਹੀ ਲਈ ਹੋਈ ਰਕਮ ਵਾਪਸ ਮੋੜ ਰਹੇ ਹਨ। ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਦਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਦੋਸ਼ੀ ਉਕਤ ਪਤੀ ਪਤਨੀ ਦੇ ਖਿਲਾਫ ਧੋਖਾਧੜੀ ਸਮੇਤ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਾਢੇ 35 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਫਰਾਰ ਅਗਲੀ ਖ਼ਬਰ ਅਜੈ ਦੀ ਮੌਤ ਦੇ ਇਨਸਾਫ਼ ਲਈ ਬੁੱਧਵਾਰ ਨੂੰ ਅਬੋਹਰ ਬੰਦ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।