11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ‘ਵੀਰ ਗਾਥਾ 6.0’ ਤਹਿਤ ਬਹਾਦਰੀ ਤੇ ਰਾਸ਼ਟਰੀ ਸੇਵਾ ਦਾ ਸੰਦੇਸ਼ ਦਿੱਤਾ

ਅਬੋਹਰ, 10 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਗੁਰੂ ਜੰਭੇਸ਼ਵਰ ਡੀ. ਏ.

ਅਜੀਤ ਡੈਸਕ 11-10-2026
ਅਬੋਹਰ, 10 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ ‘ਵੀਰ ਗਾਥਾ 6.0’ ਪ੍ਰੋਜੈਕਟ ਤਹਿਤ ਬਹਾਦਰੀ ਪੁਰਸਕਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਬਹਾਦਰੀ, ਕੁਰਬਾਨੀ ਤੇ ਦੇਸ਼ ਦੀ ਸੇਵਾ ਕਰਨ ਵਾਲੇ ਵੀਰ ਸੈਨਿਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ 5 ਅਕਤੂਬਰ 2026 ਨੂੰ ਕਰਨਲ ਮੇਹਰ ਸਿੰਘ ਦਹੀਆ (ਸੇਵਾ-ਮੁਕਤ) ਤੇ ਕਰਨਲ ਡੀ.ਪੀ.ਕੇ. ਪਿੱਲੇ (ਸੇਵਾ-ਮੁਕਤ) ਵਲੋਂ ਬਹਾਦਰੀ ਪੁਰਸਕਾਰਾਂ ਸੰਬੰਧੀ ਦਿੱਤੀ ਗਈ ਜਾਣਕਾਰੀ ਨੂੰ ਲਾਈਵ ਯੂ ਟਿਊਬ ਪ੍ਰਸਾਰਨ ਰਾਹੀਂ ਦੇਖਿਆ ਤੇ ਸੁਣਿਆ। ਇਸ ਗਤੀਵਿਧੀ ਦੀ ਜ਼ਿੰਮੇਵਾਰੀ ਅਮਨਦੀਪ ਤੇ ਤਰੁਨ ਵਿਜ ਨੂੰ ਸੌਂਪੀ ਗਈ ਸੀ।
ਪਿਛਲੀ ਖ਼ਬਰ ਅਬੋਹਰ ਦੇ ਸਰਕਾਰੀ ਸਕੂਲ ਵਿਚ ਕਰਵਾਈ ਗਈ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਸਿਵਲ ਹਸਪਤਾਲ ਫ਼ਾਜ਼ਿਲਕਾ ਤੇ ਅਬੋਹਰ ਦਾ ਡਾਇਰੈਕਟਰ ਡਾ. ਸੁਨੀਲ ਬੰਸਲ ਨੇ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।