10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲੰਮੇ ਸਮੇਂ ਤੋਂ ਬੰਦ ਫ਼ਿਰੋਜ਼ਪੁਰ ਰੋਡ ਰੇਲਵੇ ਫਲਾਈਓਵਰ ਦੀਆਂ ਸਾਰੀਆਂ ਲਾਈਟਾਂ ਹੋਈਆਂ ਠੀਕ

ਫ਼ਾਜ਼ਿਲਕਾ, 9 ਅਕਤੂਬਰ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ’ਤੇ ਕਾਬਜ਼ ਭਾਜਪਾ ਬੋਰਡ ਵਲੋਂ ਪ੍ਰਧਾਨ ਅਨੀਤਾ ਜੈਰਥ ਦੀ ਦੇਖ-ਰੇਖ ਹੇਠ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿੱਢੇ ਯਤਨ ਰੰਗ ਲਿਆਉਣ ਲੱਗੇ ਹਨ। ਇਹੀ ਕਾਰਨ ਹੈ ਕਿ ਅਕਸਰ ਨਗਰ ਕੌਂਸਲਾਂ ਵਲੋਂ ਸ਼ਹਿਰ ਦੀ ਸਜਾਵਟ ਦਾ ਜੋ ਤੋਹਫ਼ਾ ਦੀਵਾਲੀ ਤੋਂ ਇਕ-ਦੋ ਦਿਨ ਪਹਿਲਾਂ ਦਿੱਤਾ ਜਾਂਦਾ ਹੈ, ਉਹ ਤੋਹਫ਼ਾ ਫ਼ਾਜ਼ਿਲਕਾ ਦੀ ਭਾਜਪਾ ਨਗਰ ਕੌਂਸਲ ਨੇ ਦਸਹਿਰੇ ਤੋਂ ਪਹਿਲਾਂ ਹੀ ਸ਼ਹਿਰ ਵਾਸੀਆਂ ਨੂੰ ਦੇ ਦਿੱਤਾ ਹੈ।

ਅਜੀਤ ਡੈਸਕ 10-10-2026
ਫ਼ਾਜ਼ਿਲਕਾ, 9 ਅਕਤੂਬਰ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ’ਤੇ ਕਾਬਜ਼ ਭਾਜਪਾ ਬੋਰਡ ਵਲੋਂ ਪ੍ਰਧਾਨ ਅਨੀਤਾ ਜੈਰਥ ਦੀ ਦੇਖ-ਰੇਖ ਹੇਠ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿੱਢੇ ਯਤਨ ਰੰਗ ਲਿਆਉਣ ਲੱਗੇ ਹਨ। ਇਹੀ ਕਾਰਨ ਹੈ ਕਿ ਅਕਸਰ ਨਗਰ ਕੌਂਸਲਾਂ ਵਲੋਂ ਸ਼ਹਿਰ ਦੀ ਸਜਾਵਟ ਦਾ ਜੋ ਤੋਹਫ਼ਾ ਦੀਵਾਲੀ ਤੋਂ ਇਕ-ਦੋ ਦਿਨ ਪਹਿਲਾਂ ਦਿੱਤਾ ਜਾਂਦਾ ਹੈ, ਉਹ ਤੋਹਫ਼ਾ ਫ਼ਾਜ਼ਿਲਕਾ ਦੀ ਭਾਜਪਾ ਨਗਰ ਕੌਂਸਲ ਨੇ ਦਸਹਿਰੇ ਤੋਂ ਪਹਿਲਾਂ ਹੀ ਸ਼ਹਿਰ ਵਾਸੀਆਂ ਨੂੰ ਦੇ ਦਿੱਤਾ ਹੈ। ਨਗਰ ਕੌਂਸਲ ਵਲੋਂ ਸ਼ਹਿਰ ਵਿਚ ਸਫ਼ਾਈ, ਸੀਵਰੇਜ ਤੇ ਸਟਰੀਟ ਲਾਈਟਾਂ ਨੂੰ ਦਰੁਸਤ ਕਰਨ ਦੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਰੇਲਵੇ ਫਲਾਈਓਵਰ ’ਤੇ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਸਟਰੀਟ ਲਾਈਟਾਂ ਅਤੇ ਖੰਭਿਆਂ ’ਤੇ ਲੱਗੀਆਂ ਤਿਰੰਗਾ ਐੱਲ.ਈ.ਡੀ. ਲਾਈਟਾਂ ਨੂੰ ਪੂਰੀ ਤਰ੍ਹਾਂ ਠੀਕ ਕਰਵਾ ਕੇ ਫਲਾਈਓਵਰ ਨੂੰ ਰੌਸ਼ਨੀ ਨਾਲ ਜਗਮਗਾ ਦਿੱਤਾ ਗਿਆ ਹੈ। ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਅਸ਼ੋਕ ਜੈਰਥ ਨੇ ਦੱਸਿਆ ਕਿ ਪ੍ਰਧਾਨ ਅਨੀਤਾ ਜੈਰਥ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਅਤੇ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਿਆ ਜਾ ਰਹਾ ਹੈ। ਨਗਰ ਕੌਂਸਲ ਦੇ ਇਸ ਉਪਰਾਲੇ ਨਾਲ ਲਾਈਨਪਾਰ ਇਲਾਕੇ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ।
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਜਾਨਵੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।