ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ ਸ਼ਰਧਾ ਨਾਲ ਮਨਾਈ
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਵੱਖ-ਵੱਖ ਸਥਾਨਾਂ ’ਤੇ ਕਥਾਵਾਂ ਦਾ ਆਯੋਜਨ ਕਰਕੇ ਲੋਕਾਂ ਵਿਚ ਧਾਰਮਿਕ ਭਾਵਨਾ ਪੈਦਾ ਕਰਨ ਵਾਲੇ ਅਤੇ ਸੈਂਕੜੇ ਲੋੜਵੰਦ ਲੜਕੀਆਂ ਦੇ ਵਿਆਹਾਂ ਵਿਚ ਸਹਿਯੋਗ ਦੇਣ ਵਾਲੇ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ ਸ਼ਰਧਾ ਨਾਲ ਮਨਾਈ ਗਈ। ਫ਼ਾਜ਼ਿਲਕਾ ਦੇ ਸ੍ਰੀ ਰਾਮ ਸੰਕੀਰਤਨ ਸਭਾ ਮੰਦਰ ਵਿਚ ਸ਼ਾਮ ਸਮੇਂ ਮਹਿਲਾਵਾਂ ਵਲੋਂ ਕੀਤੇ ਜਾ ਰਹੇ ਸੰਕੀਰਤਨ ਦੌਰਾਨ ਭਗਤ ਕੁਲਦੀਪ ਸਾਹੂ ਨੂੰ ਯਾਦ ਕੀਤਾ ਗਿਆ।
ਅਜੀਤ ਡੈਸਕ
05-11-2026