23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਾਰਕੀਟ ਕਮੇਟੀ ਚੇਅਰਮੈਨ ਪ੍ਰਦੀਪ ਚੁੱਘ ਵਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ

ਜਲਾਲਾਬਾਦ 22 ਸਤੰਬਰ (ਜਸਕਰਨ ਸਿੰਘ ਤਨੇਜਾ)-ਮਾਰਕੀਟ ਕਮੇਟੀ ਚੇਅਰਮੈਨ ਪ੍ਰਦੀਪ ਚੁੱਘ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਵਿਚ ਦਿੱਖ ਰਹੇ ਹਨ। ਪਿਛਲੀ ਦਿਨ ਖ਼ਰੀਦ ਏਜੰਸੀਆਂ ਅਤੇ ਆੜ੍ਹਤੀ ਯੂਨੀਅਨ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਮਾਰਕੀਟ ਕਮੇਟੀ ਦਫ਼ਤਰ ਵਿਚ ਬੁਲਾਇਆ ਗਿਆ।

ਅਜੀਤ ਡੈਸਕ 23-09-2026
ਜਲਾਲਾਬਾਦ 22 ਸਤੰਬਰ (ਜਸਕਰਨ ਸਿੰਘ ਤਨੇਜਾ)-ਮਾਰਕੀਟ ਕਮੇਟੀ ਚੇਅਰਮੈਨ ਪ੍ਰਦੀਪ ਚੁੱਘ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਵਿਚ ਦਿੱਖ ਰਹੇ ਹਨ। ਪਿਛਲੀ ਦਿਨ ਖ਼ਰੀਦ ਏਜੰਸੀਆਂ ਅਤੇ ਆੜ੍ਹਤੀ ਯੂਨੀਅਨ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਮਾਰਕੀਟ ਕਮੇਟੀ ਦਫ਼ਤਰ ਵਿਚ ਬੁਲਾਇਆ ਗਿਆ। ਜਿਸ ਵਿਚ ਕਿਸਾਨ ਆਗੂਆਂ ਵਲੋਂ ਮੰਡੀ ਵਿਚ ਲੱਗੇ ਨਜਾਇਜ਼ ਕੰਡਿਆ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਅਤੇ ਜੋ ਪ੍ਰਵਾਸੀ ਮਜ਼ਦੂਰ ਹਨ, ਕਿਸਾਨਾਂ ਦੀ ਢੇਰੀਆਂ ਤੋਂ ਝੋਨਾ ਚੋਰੀ ਕਰਕੇ ਇਨ੍ਹਾਂ ਕੰਡਿਆਂ ਵਾਲਿਆਂ ਨੂੰ ਵੇਚਦੇ ਹਨ ਉਨ੍ਹਾਂ ਨੂੰ ਨੱਥ ਪਾਉਣ ਲਈ ਕਿਹਾ ਗਿਆ। ਯੂਨੀਅਨ ਨੇ ਮੰਡੀ ਵਿਚ ਸਾਫ਼ ਪੀਣ ਵਾਲੇ ਪਾਣੀ ਅਤੇ ਲਾਈਟਾਂ ਦੇ ਪ੍ਰਬੰਧ ਲਈ ਵੀ ਕਿਹਾ ਗਿਆ। ਕਿਸਾਨਾਂ ਵਲੋਂ ਮੰਡੀ ਵਿਚ ਕਈ ਆੜ੍ਹਤੀਆਂ ਵਲੋਂ ਵੱਧ ਝੋਨਾ ਤੋਲਣ ਦੀ ਸ਼ਿਕਾਇਤ ਕੀਤੀ ਗਈ। ਕਿਸਾਨ ਆਗੂਆਂ ਵਲੋਂ ਸਬਜ਼ੀ ਮੰਡੀ ਦੇ ਬਾਹਰ ਲੱਗੀਆਂ ਰੇੜੀਆਂ ਕਾਰਨ ਕਿਸਾਨਾਂ ਨੂੰ ਟਰੈਫ਼ਿਕ ਵਿਚ ਮੁਸ਼ਕਿਲ ਬਾਰੇ ਵੀ ਪ੍ਰਬੰਧ ਕਰਨ ਲਈ ਕਿਹਾ ਗਿਆ। ਬਾਹਰ ਦੇ ਸੂਬਿਆਂ ਤੋ ਆੜ੍ਹਤੀਆਂ ਵਲੋਂ ਮੰਗਵਾਏ ਮੰਗਵਾਏ ਜਾਂਦੇ ਝੋਨੇ ਕਾਰਨ ਲੋਕਲ ਜ਼ਿਮੀਂਦਾਰ ਦੇ ਝੋਨੇ ਦੀ ਹੁੰਦੀ ਬੇਕਦਰੀ ਲਈ ਵੀ ਕਿਆ ਗਿਆ ਅਤੇ ਜੋ ਵੀ ਬਾਹਰ ਤੋਂ ਝੋਨਾ ਆਵੇਗਾ ਉਨ੍ਹਾਂ ਆੜ੍ਹਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਗਈ। ਇਸ ਮੌਕੇ ’ਤੇ ਮਾਰਕੀਟ ਕਮੇਟੀ ਦੀ ਚੇਅਰਮੈਨ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਮੰਡੀ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਮਨਪ੍ਰੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਮੰਨੇ ਵਾਲਾ, ਜੋਗਾ ਸਿੰਘ, ਸੁਰਿੰਦਰ ਕੁਮਾਰ ਢੰਡੀਆਂ, ਅਸ਼ੋਕ ਕੰਬੋਜ, ਅਸ਼ੋਕ ਦਹੂਜਾ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਲੀਡਰ ਹਾਜ਼ਰ ਸਨ। ਇਸ ਮੌਕੇ ’ਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਦਰਗਣ ਨੇ ਨੇ ਵਿਸ਼ਵਾਸ ਦਵਾਇਆ ਕਿ ਆੜ੍ਹਤੀਆਂ ਦੇ ਕਿਸਾਨਾਂ ਦਾ ਨੌਂ ਮਾਸ ਦਾ ਜੋ ਰਿਸ਼ਤਾ ਹੈ ਉਸ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ।
ਪਿਛਲੀ ਖ਼ਬਰ ਬੱਲੂਆਣਾ ਹਲਕੇ ਦੇ ਪਿੰਡ ਭਾਗਸਰ ਦੇ ਸਰਪੰਚ ਦੇ ਘਰ ਬਾਹਰ ਹੋਈ ਫਾਇਰਿੰਗ ਅਗਲੀ ਖ਼ਬਰ ਸਕੂਟਰੀ ’ਤੇ ਜਾ ਰਹੀਆਂ ਮਾਂ-ਧੀ ਨੂੰ ਟੱਕਰ ਮਾਰ ਕੇ ਸੋਨੇ ਦੀ ਚੇਨ ਝਪਟੀ ਲੁਟੇਰਿਆਂ ਨੇ ਤਲਵਾਰ ਦਿਖਾ ਕੇ ਦਿੱਤਾ ਵਾਰਦਾਤ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।