17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਹਿੰਦੀ ਮੁਕਾਬਲੇ ’ਚ ਪਹਿਲਾ ਅਤੇ ਪੋਸਟਰ ਮੇਕਿੰਗ ਵਿਚ ਦੂਜਾ ਸਥਾਨ ਕੀਤਾ ਹਾਸਲ

ਅਬੋਹਰ, 17 ਨਵੰਬਰ (ਵਿਵੇਕ ਹੂੜੀਆ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਕਰਵਾਏ ਗਏ 11ਵੇਂ ਇੰਟਰ-ਜ਼ੋਨਲ ਯੂਥ ਫ਼ੈਸਟੀਵਲ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਰੰਗਾਰੰਗ ਮੇਲੇ ਵਿਚ ਅਭਿਸ਼ੇਕ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਿਕਤਾ ਅਤੇ ਕਲਾ ਦੇ ਦਮ ’ਤੇ ਕਾਲਜ ਦਾ ਨਾਂ ਰੌਸ਼ਨ ਕੀਤਾ।

ਐਮ.ਆਰ.ਐੱਸ.ਪੀ.ਟੀ.ਯੂ. ਦੇ ਇੰਟਰ-ਜ਼ੋਨਲ ਯੂਥ ਫ਼ੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਭਿਸ਼ੇਕ ਕਾਲਜ ਅਬੋਹਰ ਦੇ ਵਿਦਿਆਰਥੀ ਅਤੇ ਮੈਨੇਜਮੈਂਟ ਮੈਂਬਰ। ਅਜੀਤ ਤਸਵੀਰ 18-11-2026
ਅਬੋਹਰ, 17 ਨਵੰਬਰ (ਵਿਵੇਕ ਹੂੜੀਆ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਕਰਵਾਏ ਗਏ 11ਵੇਂ ਇੰਟਰ-ਜ਼ੋਨਲ ਯੂਥ ਫ਼ੈਸਟੀਵਲ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਰੰਗਾਰੰਗ ਮੇਲੇ ਵਿਚ ਅਭਿਸ਼ੇਕ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਿਕਤਾ ਅਤੇ ਕਲਾ ਦੇ ਦਮ ’ਤੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਦੀ ਵਿਦਿਆਰਥਣ ਸੁਰਤਾ ਨੇ ਮਹਿੰਦੀ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਪੋਸਟਰ ਮੇਕਿੰਗ ਵਿਚ ਰਾਜੀਵ ਨੇ ਆਪਣੇ ਵਿਚਾਰਾਂ ਨੂੰ ਕਲਾਤਮਕ ਢੰਗ ਨਾਲ ਉਕੇਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰੰਗੋਲੀ ’ਚ ਨਿਸ਼ਾ, ਲੋਕ ਗੀਤ ਵਿਚ ਜਸ਼ਨਪ੍ਰੀਤ ਸਿੰਘ, ਕੋਲਾਜ ਮੇਕਿੰਗ ਵਿਚ ਹਿਮੇਸ਼ ਕੁਮਾਰ, ਸਮੂਹ ਗਾਣ ਅਤੇ ਭਜਨ ਵਿਚ ਕਿਰਨ ਬਾਲਾ, ਨਿਕਿਤਾ, ਲਕਸ਼ਮੀ, ਅਨੀਸ਼ਾ, ਕਰਿਸ਼ਮਾ, ਖ਼ੁਸ਼ਬੂ, ਕਵਿਤਾ ਉਚਾਰਨ ਵਿਚ ਹਰਮਨਦੀਪ, ਗੀਤ ਵਿਚ ਖ਼ੁਸ਼ਬੂ, ਗਿੱਧੇ ਵਿਚ ਭਾਵਨਾ, ਦੀਕਸ਼ਾ, ਨਿਕਿਤਾ, ਮੁਕਤਾ, ਪਾਇਲ, ਪ੍ਰਿਅੰਕਾ, ਜਸ਼ਨ, ਸੁਮਨ, ਰਿੱਪਨਦੀਪ, ਗੁਰਵਿੰਦਰ ਸਮੇਤ ਖਿੱਦੋ ਮੇਕਿੰਗ, ਇੰਨੂ ਮੇਕਿੰਗ, ਕਢਾਈ, ਟੋਕਰਾ ਮੇਕਿੰਗ ਅਤੇ ਟਰੈਡੀਸ਼ਨਲ ਫੈਂਸੀ ਡਰੈੱਸ ਆਦਿ ਵੱਖ-ਵੱਖ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਕੈਂਪਸ ਵਿਚ ਕਰਵਾਏ ਗਏ ਇਸ ਫ਼ੈਸਟੀਵਲ ’ਚ ਲਗਭਗ 25 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਕਾਲਜ ਦੇ ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ, ਡਾਇਰੈਕਟਰ ਰਮਣੀਕ ਮਿੱਢਾ, ਪ੍ਰਿੰਸੀਪਲ ਡਾ.ਰਾਜਵੀਰ ਕੌਰ, ਪ੍ਰਿਅੰਕਾ ਜੁਨੇਜਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਕਾਲਜ ਪਹੁੰਚਣ ’ਤੇ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਗੱਦਾ ਡੋਬ ਵਿਖੇ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ’ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਕੁਲਦੀਪ ਸੋਨੀ ਬਣੇ ਜੂਡੋ ਦੇ ਬਲੈਕ ਬੈਲਟ, ਸਰਟੀਫਿਕੇਟ ਕੀਤਾ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।