23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਕੂਟਰੀ ’ਤੇ ਜਾ ਰਹੀਆਂ ਮਾਂ-ਧੀ ਨੂੰ ਟੱਕਰ ਮਾਰ ਕੇ ਸੋਨੇ ਦੀ ਚੇਨ ਝਪਟੀ ਲੁਟੇਰਿਆਂ ਨੇ ਤਲਵਾਰ ਦਿਖਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਅਬੋਹਰ, 22 ਸਤੰਬਰ (ਵਿਵੇਕ ਹੂੜੀਆ)-ਪੁਲਿਸ ਪ੍ਰਸ਼ਾਸਨ ਦੇ ਲੱਖ ਯਤਨਾਂ ਦੇ ਬਾਵਜੂਦ ਸ਼ਹਿਰ ਵਿਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹੇ ਹੀ ਇਕ ਘਟਨਾਕ੍ਰਮ ਬੀਤੀ ਦੇਰ ਸ਼ਾਮ ਅਬੋਹਰ ਦੇ ਜੈਨ ਨਗਰ ਰੋਡ ਗਲੀ ਨੰਬਰ 1 ਵਿਚ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਤਲਵਾਰ ਦਿਖਾ ਕੇ ਸਕੂਟਰੀ ਸਵਾਰ ਮਾਂ-ਧੀ ਤੋਂ ਕਰੀਬ 2 ਤੋਲੇ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ।

ਅਜੀਤ ਡੈਸਕ 23-09-2026

ਅਬੋਹਰ, 22 ਸਤੰਬਰ (ਵਿਵੇਕ ਹੂੜੀਆ)-ਪੁਲਿਸ ਪ੍ਰਸ਼ਾਸਨ ਦੇ ਲੱਖ ਯਤਨਾਂ ਦੇ ਬਾਵਜੂਦ ਸ਼ਹਿਰ ਵਿਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹੇ ਹੀ ਇਕ ਘਟਨਾਕ੍ਰਮ ਬੀਤੀ ਦੇਰ ਸ਼ਾਮ ਅਬੋਹਰ ਦੇ ਜੈਨ ਨਗਰ ਰੋਡ ਗਲੀ ਨੰਬਰ 1 ਵਿਚ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਤਲਵਾਰ ਦਿਖਾ ਕੇ ਸਕੂਟਰੀ ਸਵਾਰ ਮਾਂ-ਧੀ ਤੋਂ ਕਰੀਬ 2 ਤੋਲੇ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-1 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲਈ, ਜਿਸ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਪੁਲਿਸ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਜੈਨ ਨਗਰ ਗਲੀ ਨੰਬਰ 1 ਦੀ ਰਹਿਣ ਵਾਲੀ ਈਸ਼ਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਸੁਮੇਧਾ ਸ਼ਰਮਾ ਨਾਲ ਬਾਜ਼ਾਰ ਤੋਂ ਸਕੂਟਰੀ ’ਤੇ ਸਵਾਰ ਹੋ ਕੇ ਵਾਪਸ ਘਰ ਜਾ ਰਹੀ ਸੀ। ਜਿਵੇਂ ਹੀ ਉਹ ਗਲੀ ਨੰਬਰ 1 ਵਿਚ ਪਹੁੰਚੀਆਂ ਤਾਂ ਪਿੱਛੋਂ ਹੀਰੋ ਸਪਲੈਂਡਰ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਦੀ ਸਕੂਟਰੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਨਾਲ ਸਕੂਟਰੀ ਬੇਕਾਬੂ ਹੋ ਗਈ ਅਤੇ ਪਿੱਛੇ ਬੈਠੀ ਉਸ ਦੀ ਮਾਂ ਹੇਠਾਂ ਡਿੱਗਣ ਲੱਗੀ। ਜਿਵੇਂ ਹੀ ਉਸ ਨੇ ਮਾਂ ਨੂੰ ਸੰਭਾਲਿਆ, ਲੁਟੇਰਿਆਂ ਨੇ ਤਲਵਾਰ ਦਿਖਾ ਕੇ ਈਸ਼ਾ ਦੇ ਗਲੇ ’ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੇਨ ਝਪਟ ਲਈ ਅਤੇ ਤਲਵਾਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਦੋਵੇਂ ਲੁਟੇਰੇ ਚੇਨ ਝਪਟਦੇ ਹੋਏ ਦਿਖਾਈ ਦੇ ਰਹੇ ਹਨ। ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਪਿਛਲੀ ਖ਼ਬਰ ਮਾਰਕੀਟ ਕਮੇਟੀ ਚੇਅਰਮੈਨ ਪ੍ਰਦੀਪ ਚੁੱਘ ਵਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਅਗਲੀ ਖ਼ਬਰ ‘ ਸਵੱਛ ਰੇਲਗੱਡੀ ਦਿਵਸ’ ’ਤੇ ਰੇਲਾਂ ’ਚ ਕੀਤੀ ਗਈ ਵਿਸ਼ੇਸ਼ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।