09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹਰਿਆਣਾ ਦੇ ਰਾਜਪਾਲ ਆਸ਼ੀਮ ਘੋਸ਼ ਨੂੰ ‘ਸ਼ੈਫ਼ੈਕਸ ਇੰਡੀਆ 2026’ ਲਈ ਸੱਦਾ

ਫ਼ਾਜ਼ਿਲਕਾ, 8 ਸਤੰਬਰ (ਦਵਿੰਦਰ ਪਾਲ ਸਿੰਘ)-ਪੀ. ਐੱਚ.

ਹਰਿਆਣਾ ਦੇ ਰਾਜਪਾਲ ਆਸ਼ੀਮ ਘੋਸ਼ ਨੂੰ ‘ਸ਼ੈਫ਼ੈਕਸ ਇੰਡੀਆ 2026’ ਦਾ ਸੱਦਾ ਪੱਤਰ ਸੌਂਪਦੇ ਹੋਏ ਪੀ.ਐੱਚ.ਡੀ. ਚੈਂਬਰ ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ। ਅਜੀਤ ਤਸਵੀਰ 09-09-2026
ਫ਼ਾਜ਼ਿਲਕਾ, 8 ਸਤੰਬਰ (ਦਵਿੰਦਰ ਪਾਲ ਸਿੰਘ)-ਪੀ.ਐੱਚ.ਡੀ.ਚੈਂਬਰ ਪੰਜਾਬ ਦੇ ਚੇਅਰਮੈਨ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਹਰਿਆਣਾ ਦੇ ਰਾਜਪਾਲ ਆਸ਼ੀਮ ਘੋਸ਼ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ‘ਸ਼ੈਫ਼ੈਕਸ ਇੰਡੀਆ 2026’ ਪ੍ਰਦਰਸ਼ਨੀ ਵਿਚ ਸ਼ਾਮਿਲ ਹੋਣ ਦਾ ਰਸਮੀ ਸੱਦਾ ਦਿੱਤਾ। ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਇਹ ਪ੍ਰਮੁੱਖ 222 ਪ੍ਰਦਰਸ਼ਨੀ 18 ਤੋਂ 20 ਸਤੰਬਰ ਤੱਕ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਕਰਨ ਗਿਲਹੋਤਰਾ ਨੇ ਦੱਸਿਆ ਕਿ ਇਹ ਸਮਾਗਮ ਫੂਡ ਕੈਟਰਿੰਗ, ਹਾਸਪਿਟੈਲਿਟੀ, ਫੂਡ ਪ੍ਰੋਸੈਸਿੰਗ ਅਤੇ ਰਿਟੇਲ ਖੇਤਰ ਨਾਲ ਜੁੜੇ ਕਾਰੋਬਾਰੀਆਂ ਤੇ ਮਾਹਿਰਾਂ ਨੂੰ ਨਵੇਂ ਵਪਾਰਕ ਅਵਸਰ ਅਤੇ ਨੈੱਟਵਰਕਿੰਗ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿਚ ਫੂਡ ਅਤੇ ਹਾਸਪਿਟੈਲਿਟੀ ਉਦਯੋਗਾਂ ਨੂੰ ਵੱਡਾ ਹੁੰਗਾਰਾ ਮਿਲੇਗਾ।
ਪਿਛਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜਨਰਲ ਕੌਂਸਲ ਪੰਜਾਬ ਦੇ ਮੈਂਬਰ ਬਣਾਏ ਜਾਣ ’ਤੇ ਸੁਖਪਾਲਵੀਰ ਸਿੰਘ ਮਦਾਨ ਨੇ ਕੀਤਾ ਪਾਰਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।