ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਹੋਈ
ਜ਼ੀਰਾ, 6 ਨਵੰਬਰ (ਹਰਜੀਤ ਸਿੰਘ ਗਿੱਲ)-ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਮੰਡਲ ਜ਼ੀਰਾ ਦੀ ਮੀਟਿੰਗ ਮੰਡਲ ਪ੍ਰਧਾਨ ਹਿੰਮਤ ਸਿੰਘ ਅਤੇ ਮੰਡਲ ਸਕੱਤਰ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਦਫ਼ਤਰ ਜ਼ੀਰਾ ਵਿਖੇ ਹੋਈ। ਇਸ ਮੀਟਿੰਗ ਦੇ ਸ਼ੁਰੂ ਵਿਚ ਲਾਈਨ ਮੈਨ ਗੁਰਜੰਟ ਸਿੰਘ ਦੇ ਮਾਤਾ ਜੀ ਬਲਵੀਰ ਕੌਰ ਦੀ ਅਚਾਨਕ ਹੋਈ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਜ਼ੀਰਾ, 6 ਨਵੰਬਰ (ਹਰਜੀਤ ਸਿੰਘ ਗਿੱਲ)-ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਮੰਡਲ ਜ਼ੀਰਾ ਦੀ ਮੀਟਿੰਗ ਮੰਡਲ ਪ੍ਰਧਾਨ ਹਿੰਮਤ ਸਿੰਘ ਅਤੇ ਮੰਡਲ ਸਕੱਤਰ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਦਫ਼ਤਰ ਜ਼ੀਰਾ ਵਿਖੇ ਹੋਈ। ਇਸ ਮੀਟਿੰਗ ਦੇ ਸ਼ੁਰੂ ਵਿਚ ਲਾਈਨ ਮੈਨ ਗੁਰਜੰਟ ਸਿੰਘ ਦੇ ਮਾਤਾ ਜੀ ਬਲਵੀਰ ਕੌਰ ਦੀ ਅਚਾਨਕ ਹੋਈ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਉਪਰੰਤ ਸਰਕਲ ਸਕੱਤਰ ਵੈੱਲਫੇਅਰ ਫੈਡਰੇਸ਼ਨ ਬਲਬੀਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਜੋ ਡੀ.ਏ ਦਿੱਤਾ ਗਿਆ ਹੈ ਇਹ ਅਧੂਰਾ ਹੈ। ਉਨ੍ਹਾਂ ਕਿਹਾ ਕਿ ਇਹ ਡੀ.ਏ ਹਾਈਕੋਰਟ ਦੇ ਫ਼ੈਸਲੇ ਮੁਤਾਬਿਕ ਨਹੀਂ ਦਿੱਤਾ ਗਿਆ ਜਿਸ ਕਰਕੇ ਮੁਲਾਜ਼ਮ ਵਰਗ ਅੰਦਰ ਨਿਰਾਸ਼ਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਫ਼ੈਸਲਿਆਂ ਦਾ ਇੰਤਜ਼ਾਰ ਕੀਤਾ ਜਾਵੇਗਾ ਅਤੇ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਨੂੰ ਹੀ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ ਸੰਤੋਖ ਸਿੰਘ ਮੰਡਲ ਸਕੱਤਰ, ਜੁਗਰਾਜ ਸਿੰਘ ਵਕੀਲਾਂ ਵਾਲਾ, ਤਰਸੇਮ ਸਿੰਘ ਹਰਾਜ, ਹਰਪ੍ਰੀਤ ਸਿੰਘ, ਬਲਬੀਰ ਸਿੰਘ ਸਰਕਲ ਸਕੱਤਰ, ਸੁਰਿੰਦਰ ਕੁਮਾਰ ਚੁੱਘ, ਹਿੰਮਤ ਸਿੰਘ ਜੇ ਈ, ਪ੍ਰੇਮ ਨਾਥ ਜੇ ਈ, ਜਸਵੰਤ ਸਿੰਘ, ਚਰਨਜੀਤ ਸਿੰਘ , ਹਰਜੀਤ ਸਿੰਘ ਲਾਈਨ ਮੈਨ, ਗੁਰਦੇਵ ਸਿੰਘ ਪ੍ਰਧਾਨ ਸਬ ਡਵੀਜ਼ਨ, ਜਸਵੰਤ ਸਿੰਘ ਮੀਟਰ ਰੀਡਰ ਅਤੇ ਅਮਰਨਾਥ ਕੈਸ਼ੀਅਰ ਆਦਿ ਹਾਜ਼ਰ ਸਨ।