07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ ਨੰਨ੍ਹੇ ਖਿਡਾਰੀਆਂ ’ਚ ਦੇਖਣ ਨੂੰ ਮਿਲੇ ਵੱਡੇ ਮੁਕਾਬਲੇ-ਡੀ.ਈ.ਓ. ਸਤੀਸ਼ ਕੁਮਾਰ

ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਯਾਦਗਾਰੀ ਮੁਕਾਬਲਿਆਂ ਨਾਲ ਸੰਪੰਨ ਹੋ ਗਈਆਂ। ਸਮਾਪਤੀ ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਤੀਸ਼ ਕੁਮਾਰ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਕਿਹਾ ਕਿ ਪ੍ਰਾਇਮਰੀ ਖੇਡਾਂ ਭਵਿੱਖ ਦੇ ਨਾਮਵਰ ਖਿਡਾਰੀਆਂ ਦੀ ਨਰਸਰੀ ਹਨ।

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੀਆਂ ਜੇਤੂ ਟੀਮਾਂ ਅਤੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਅਧਿਆਪਕ। ਅਜੀਤ ਤਸਵੀਰ 07-11-2026
ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਯਾਦਗਾਰੀ ਮੁਕਾਬਲਿਆਂ ਨਾਲ ਸੰਪੰਨ ਹੋ ਗਈਆਂ। ਸਮਾਪਤੀ ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਤੀਸ਼ ਕੁਮਾਰ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਕਿਹਾ ਕਿ ਪ੍ਰਾਇਮਰੀ ਖੇਡਾਂ ਭਵਿੱਖ ਦੇ ਨਾਮਵਰ ਖਿਡਾਰੀਆਂ ਦੀ ਨਰਸਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਖੇਡਾਂ ਦੇ ਪ੍ਰਬੰਧਾਂ ਦੀ ਨਿਗਰਾਨੀ ਬੀ.ਪੀ.ਈ.ਓ. ਸੁਨੀਲ ਕੁਮਾਰ ਅਤੇ ਬੀ.ਪੀ.ਈ.ਓ. ਪ੍ਰਮੋਦ ਕੁਮਾਰ ਨੇ ਕੀਤੀ, ਜਦਕਿ ਬੀ.ਪੀ.ਈ.ਓ. ਜਸਪਾਲ ਸਿੰਘ, ਸੁਨੀਲ ਕੁਮਾਰ, ਸਤੀਸ਼ ਮਿਗਲਾਨੀ, ਨਰਿੰਦਰ ਸਿੰਘ ਅਤੇ ਅਜੇ ਕੁਮਾਰ ਛਾਬੜਾ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਨਕਲਾਬ ਗਿੱਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਫ਼ਾਜ਼ਿਲਕਾ-1, ਫ਼ਾਜ਼ਿਲਕਾ-2, ਜਲਾਲਾਬਾਦ-1, ਜਲਾਲਾਬਾਦ-2, ਗੁਰੂਹਰਸਹਾਏ-3, ਅਬੋਹਰ-1, ਅਬੋਹਰ-2 ਅਤੇ ਖੂਈਆਂ ਸਰਵਰ ਬਲਾਕਾਂ ਦੇ ਨੰਨ੍ਹੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੇ ਨਤੀਜਿਆਂ ਵਿਚ ਕਬੱਡੀ ਨੈਸ਼ਨਲ (ਲੜਕੇ) ਵਿਚ ਬਲਾਕ ਜਲਾਲਾਬਾਦ-1 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕਬੱਡੀ ( ਲੜਕੀਆਂ), ਖੋ-ਖੋ (ਲੜਕੇ) ਅਤੇ ਖੋ-ਖੋ (ਲੜਕੀਆਂ) ਵਿਚ ਬਲਾਕ ਖੂਈਆਂ ਸਰਵਰ ਜੇਤੂ ਰਿਹਾ। ਐਥਲੈਟਿਕਸ ਮੁਕਾਬਲਿਆਂ ਵਿਚ ਲੰਬੀ ਛਾਲ ’ਚ ਅਰਵਿੰਦ ਸਿੰਘ (ਲੜਕੇ) ਅਤੇ ਹੈਜ਼ਲਪ੍ਰੀਤ ਕੌਰ (ਲੜਕੀਆਂ), 100 ਮੀਟਰ ’ਚ ਏਕਮਜੀਤ (ਲੜਕੇ) ’ਤੇ ਨਵਕਿਰਨ (ਲੜਕੀਆਂ), 200 ਮੀਟਰ ’ਚ ਸੁਖਦੀਪ (ਲੜਕੇ) ਅਤੇ ਕਿਰਨਦੀਪ ਕੌਰ (ਲੜਕੀਆਂ), 400 ਮੀਟਰ ’ਚ ਜਸਨੂਰ ਸਿੰਘ (ਲੜਕੇ) ਅਤੇ ਏਕਮ ਕੌਰ (ਲੜਕੀਆਂ), 600 ਮੀਟਰ ’ਚ ਸੁਖਦੀਪ (ਲੜਕੇ) ਤੇ ਯੋਗਿਤਾ (ਲੜਕੀਆਂ) ਅਤੇ ਸ਼ਾਟਪੁੱਟ ’ਚ ਮੋਹਿਤ ਕੰਬੋਜ (ਲੜਕੇ) ’ਤੇ ਕਰੀਨਾ (ਲੜਕੀਆਂ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸੀ.ਐੱਚ.ਟੀ. ਮਨੋਜ ਧੂੜੀਆ, ਸੀ.ਐੱਚ.ਟੀ. ਲਵਜੀਤ ਸਿੰਘ ਗਰੇਵਾਲ, ਮੈਡਮ ਨੀਲਮ ਬਜਾਜ, ਪ੍ਰਵੀਨ ਕੌਰ, ਅੰਜੂ ਬਾਲਾ, ਸੋਨਮ ਠਕਰਾਲ, ਕੁਲਬੀਰ ਸਿੰਘ, ਰੀਤੂ ਕਮਲ, ਰਮੇਸ਼ ਕੁਮਾਰ, ਮਹਾਵੀਰ ਟਾਂਕ ਅਤੇ ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਨਾਇਕ ਤੇ ਮੈਡਮ ਵੰਦਨਾ ਵੀ ਹਾਜ਼ਰ ਸਨ। ਮੰਚ ਸੰਚਾਲਨ ਸੁਨੀਲ ਕੁਮਾਰ ਅਤੇ ਰਾਜ ਕੁਮਾਰ ਨੇ ਨਿਭਾਇਆ। ਅਧਿਆਪਕ ਸਵੀਕਾਰ ਗਾਂਧੀ, ਸਿਮਲਜੀਤ ਸਿੰਘ, ਬਲਜੀਤ ਸਿੰਘ, ਰਜੀਵ ਚੱਗਤੀ, ਅਮਨ ਬਰਾੜ , ਸੁਰਿੰਦਰ ਕੰਬੋਜ, ਮਨਜੀਤ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸਿੰਘ, ਜਸਕਰਨ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਅਸ਼ੋਕ ਕੁਮਾਰ, ਨਿਸ਼ਾਂਤ ਅਗਰਵਾਲ, ਸ਼ਗਨ ਲਾਲ, ਰਾਜ ਕੁਮਾਰ ਖੱਤਰੀ, ਮਨੋਜ ਕੁਮਾਰ, ਦੀਪਮ ਜੁਨੇਜਾ, ਨੀਰਜ ਕੁਮਾਰ, ਸੁਰਿੰਦਰ ਕੰਬੋਜ, ਅੰਕੁਸ਼ ਖੇੜਾ, ਹਰਭਜਨ ਲਾਲ, ਮੈਡਮ ਮੀਨਾਕਸ਼ੀ, ਮੈਡਮ ਪ੍ਰੀਤੀ, ਮੈਡਮ ਅੰਮ੍ਰਿਤਪਾਲ ਕੌਰ , ਮੈਡਮ ਮਮਤਾ ਸਚਦੇਵਾ, ਮੈਡਮ ਹਿਨਾ, ਮੈਡਮ ਕਿਰਨ ਜੋਤੀ, ਮੈਡਮ ਮੋਨਿਕਾ ਰਾਣੀ, ਮੈਡਮ ਰੇਣੂ ਬਾਲਾ, ਮੈਡਮ ਗੀਤਾ ਰਾਣੀ, ਮੈਡਮ ਸੈਲਿਕਾ, ਕੁਮਾਰੀ ਸ਼ੀਤਲ, ਅਨੰਤਦੀਪ, ਸਮਾਈਲ ਕੰਬੋਜ, ਅਧਿਆਪਕ ਸਾਹਿਲ ਪਰੂਥੀ, ਸੁਰਿੰਦਰਪਾਲ,ਓਮ ਪ੍ਰਕਾਸ਼, ਸੁਨੀਲ ਕੁਮਾਰ,ਰਾਜ ਕੁਮਾਰ,ਨਰੇਸ਼ ਚਾਵਲਾ, ਸੰਜੀਵ ਛਾਬੜਾ, ਸੁਭਾਸ਼ ਚੰਦਰ, ਧੀਰਜ ਮਿਗਲਾਨੀ, ਰਾਘਵ ਉਬਵੇਜਾ, ਨਰਿੰਦਰ ਕੁਮਾਰ, ਵਿਕਰਮ, ਵਿਜੇ ਕੁਮਾਰ, ਨਵਜੋਤ ਕੰਬੋਜ, ਬ੍ਰਿਜ ਲਾਲ, ਪ੍ਰਦੀਪ ਕੁੱਕੜ, ਤਜਿੰਦਰ ਸਿੰਘ, ਪਰਮਜੀਤ ਸਿੰਘ,ਪਵਨ ਕੁਮਾਰ ਅਤੇ ਵੱਖ ਵੱਖ ਖੇਡ ਕਮੇਟੀਆਂ ਸਮੇਤ ਸਮੂਹ ਅਧਿਆਪਕਾ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।
ਪਿਛਲੀ ਖ਼ਬਰ ਐੱਸ.ਕੇ.ਬੀ.ਡੀ.ਏ.ਵੀ.ਸਕੂਲ ਪੈਂਚਾਂ ਵਾਲੀ ਵਿਖੇ ਦੀਵਾਲੀ ਅਤੇ ਬੰਦੀਛੋੜ ਦਿਵਸ ਨੂੰ ਸਮਰਪਿਤ ਰੰਗਾਰੰਗ ਸਮਾਗਮ ਅਗਲੀ ਖ਼ਬਰ ਜਯੋਤੀ ਬੀ.ਐੱਡ.ਕਾਲਜ ’ਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਸੰਬੰਧੀ ਧਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।