ਸੁਸ਼ੀਲ ਹੈਪੀ ਜ਼ਿਲ੍ਹਾ ਯੂਥ ਜਨਰਲ ਸਕੱਤਰ ਤੇ ਅਨੂ ਕੁਮਾਰ ਸਿਟੀ ਜਨਰਲ ਸਕੱਤਰ ਬਣੇ
ਪਠਾਨਕੋਟ, 29 ਨਵੰਬਰ (ਵਿਨੋਦ)- ਰਾਸ਼ਟਰੀ ਵਾਲਮੀਕਿ ਧਰਮ ਸਮਾਜ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਰਕੇਸ਼ ਮਹਿਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਤੇ ਪੰਜਾਬ ਜਨਰਲ ਸਕੱਤਰ ਕਮਲ ਗਿੱਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਿਸ ਵਿਚ ਸੁਸ਼ੀਲ ਹੈਪੀ ਨੂੰ ਯੂਥ ਜ਼ਿਲ੍ਹਾ ਜਨਰਲ ਸਕੱਤਰ ਅਤੇ ਅਨੂ ਕੁਮਾਰ ਨੂੰ ਸਿਟੀ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਨੂੰ ਅਪਣੇ ਨਾਲ ਮੈਂਬਰ ਜੋੜਨ ਦਾ ਅਧਿਕਾਰ ਦਿੱਤਾ ਗਿਆ । ਅਮਿਤ ਰੰਧਾਵਾ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਦਾ ਮੁੱਢਲਾ ਫਰਜ਼ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਹੈ ਤੇ ਉਨ੍ਹਾਂ ਲਈ ਇਨਸਾਫ਼ ਯਕੀਨੀ ਬਣਾਏਗਾ ।
ਅਜੀਤ ਡੈਸਕ
30-11-2026