29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਈਸਾਨਗਰ ਦੇ ਲੋਕਾਂ ਦਾ ਨਸ਼ੇ ਖ਼ਿਲਾਫ਼ ਫੁੱਟਿਆ ਗੁੱਸਾ, ਲੋਕਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਪਠਾਨਕੋਟ, 29 ਨਵੰਬਰ (ਵਿਨੋਦ)- ਸ਼ਹਿਰ ਦੇ ਵਾਰਡ ਨੰਬਰ-8 ’ਚ ਸਥਿਤ ਐਸ. ਡੀ.

ਅਜੀਤ ਡੈਸਕ 30-11-2026
ਪਠਾਨਕੋਟ, 29 ਨਵੰਬਰ (ਵਿਨੋਦ)- ਸ਼ਹਿਰ ਦੇ ਵਾਰਡ ਨੰਬਰ-8 ’ਚ ਸਥਿਤ ਐਸ.ਡੀ. ਸਕੂਲ ਮੁੱਖ ਚੌਕ ’ਤੇ ਨਸ਼ੇ ਦੇ ਵਧਦੇ ਕਾਰੋਬਾਰ ਖ਼ਿਲਾਫ਼ ਮੁਹੱਲਾ ਈਸਾਨਗਰ ਸਮੇਤ ਆਸ-ਪਾਸ ਦੇ ਮੁਹੱਲਾ ਨਿਵਾਸੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਔਰਤਾਂ, ਨੌਜਵਾਨਾਂ ਤੇ ਸਥਾਨਕ ਨਿਵਾਸੀਆਂ ਨੇ ਇਕਜੁੱਟ ਹੋ ਕੇ ਨਸ਼ੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਪ੍ਰਸ਼ਾਸਨ ਤੋਂ ਇਲਾਕੇ ਵਿਚ ਨਸ਼ੇ ਦੀ ਵਿੱਕਰੀ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ । ਪ੍ਰਦਰਸ਼ਨਕਾਰੀਆਂ ਵਿਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲਿਆ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਲਾਕੇ ਵਿਚ ਨਸ਼ੇ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਵਿਸ਼ੇਸ਼ ਚਿੰਤਾ ਜਿਤਾਉਂਦਿਆਂ ਕਿਹਾ ਕਿ ਇਸੇ ਇਲਾਕੇ ਵਿਚ ਲੜਕੀਆਂ ਦਾ ਕਾਲਜ ਅਤੇ ਇਕ ਲੜਕਿਆਂ ਦਾ ਸਕੂਲ ਵੀ ਸਥਿਤ ਹੈ, ਅਜਿਹੇ ਵਿੱਦਿਅਕ ਅਦਾਰਿਆਂ ਦੇ ਆਸ-ਪਾਸ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ਹੋਣਾ ਬੇਹੱਦ ਚਿੰਤਾਜਨਕ ਹੈ। ਲੋਕਾਂ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਦੇ ਆਸ-ਪਾਸ ਦਾ ਮਾਹੌਲ ਸੁਰੱਖਿਅਤ ਤੇ ਨਸ਼ਾ-ਮੁਕਤ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਡਰ ਦੇ ਆਪਣੀ ਪੜ੍ਹਾਈ ਕਰ ਸਕਣ। ਪ੍ਰਦਰਸ਼ਨ ਵਿਚ ਦਰਸ਼ਨਾਂ, ਸੰਗੀਤਾ, ਦਰਸ਼ਨਾਂ ਰਾਣੀ, ਮੋਨਾ, ਰਾਨੂ, ਮੁਸਕਾਨ, ਸੁਰਜੀਤ, ਭਾਰਤੀ, ਨੀਸ਼ਾ, ਆਰਤੀ, ਦੀਪਾ, ਰਮੇਸ਼, ਪਿਆਰੇ ਲਾਲ, ਨਾਡੀ, ਪ੍ਰਧਾਨ ਕੁਲਦੀਪ, ਰਘੁਵੀਰ, ਰਵੀ, ਪੱਟੀ, ਰਿੱਕੀ, ਮਨੀਸ਼ ਪਟੇਲ, ਸੰਨੀ ਪਟੇਲ, ਰਾਕੇਸ਼ ਕੁਮਾਰ, ਸੁਸ਼ੀਲ ਕੁਮਾਰ, ਰਾਜੂ, ਅਨੂਪ, ਮਨੂੰ, ਨਰਿੰਦਰ ਕੁਮਾਰ, ਮਨੀਸ਼ ਕੁਮਾਰ, ਸਚਿਨ ਤੇ ਰਮੇਸ਼ ਸਮੇਤ ਵੱਡੀ ਗਿਣਤੀ ’ਚ ਮੁਹੱਲਾ ਈਸਾਨਗਰ ਤੇ ਆਸ-ਪਾਸ ਦੇ ਨਿਵਾਸੀ ਹਾਜ਼ਰ ਰਹੇ। ਅੰਤ ਵਿਚ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਐਸ.ਡੀ. ਸਕੂਲ ਚੌਕ ਤੇ ਮੁਹੱਲਾ ਈਸਾਨਗਰ ਸਮੇਤ ਆਸ-ਪਾਸ ਦੇ ਖੇਤਰਾਂ ’ਚ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ ਤੇ ਨਸ਼ੇ ਦੀ ਵਿੱਕਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਇਆ ਜਾਵੇ ।
ਪਿਛਲੀ ਖ਼ਬਰ ਡੀ.ਐੱਸ.ਪੀ. ਦਿਹਾਤੀ ਰਾਜਿੰਦਰ ਮਿਨਹਾਸ ਦੀ ਅਗਵਾਈ ਹੇਠ ਚੱਲਿਆ ਸਰਚ ਆਪ੍ਰੇਸ਼ਨ, ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਅਗਲੀ ਖ਼ਬਰ ਪਿੰਡ ਗਤੋਰਾ ’ਚ ਕਾਂਗਰਸ ਨੂੰ ਮਿਲੀ ਵੱਡੀ ਮਜ਼ਬੂਤੀ, ਆਮ ਆਦਮੀ ਪਾਰਟੀ ਅਤੇ ਭਾਜਪਾ ਛੱਡ ਕੇ ਲਗਭਗ 20 ਪਰਿਵਾਰ ਪਾਰਟੀ ’ਚ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।