ਮੇਰਾ ਮੁੱਖ ਮੰਤਵ ਲੋਕਾਂ ’ਚ ਭਾਈਚਾਰਕ ਸਾਂਝ ਪੈਦਾ ਕਰਨਾ ਤੇ ਉਨ੍ਹਾਂ ਦੇ ਕੰਮ ਆਉਣਾ ਹੈ : ਬੀਬੀ ਨਾਨੋਹਾਰਨੀ
ਵਡਾਲਾ ਬਾਂਗਰ, 29 ਨਵੰਬਰ (ਭੁੰਬਲੀ)- ਕਾਂਗਰਸ ਮਹਿਲਾ ਵਿੰਗ ਪੰਜਾਬ ਦੀ ਜਨਰਲ ਸਕੱਤਰ ਤੇ ਟਕਸਾਲੀ ਕਾਂਗਰਸੀ ਪਰਿਵਾਰ ਦੀ ਧੀ ਪਿੰਡ ਨਾਨੋਹਾਰਨੀ ਦੀ ਸਾਬਕਾ ਸਰਪੰਚ ਬੀਬੀ ਜਸਬੀਰ ਕੌਰ ਨਾਨੋਹਾਰਨੀ ਨੇ ਆਪਣੀ ਕੁਝ ਸਾਥਣਾਂ ਦੀ ਮੌਜ਼ੂਦਗੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਮੁੱਖ ਮੰਤਵ ਲੋਕਾਂ ਦੇ ਕੰਮ ਆਉਣਾ ਤੇ ਉਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਬੀਬੀ ਨਾਨੋਹਾਰਨੀ ਇਕ ਪ੍ਰਸਿੱਧ ਸਮਾਜ ਸੇਵਕਾ ਦੇ ਤੌਰ ’ਤੇ ਇਲਾਕੇ ਵਿਚ ਵਿਚਰਦੇ ਰਹਿੰਦੇ ਹਨ ਤੇ ਉਹ ਖਾਸ ਕਰਕੇ ਔਰਤਾਂ ਦੇ ਘਰੇਲੂ ਝਗੜਿਆਂ ਤੇ ਹੋਰ ਸਮੱਸਿਆਵਾਂ ਨੂੰ ਮਿਲ ਬੈਠ ਕੇ ਨਿਪਟਾਉਣਾ ਉਹ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹਨ ।
ਬੀਬੀ ਜਸਬੀਰ ਕੌਰ ਨਾਨੋਹਾਰਨੀ
30-11-2026