ਸੇਵਾ - ਮੁਕਤ ਮਾਰਕਫੈੱਡ ਇੰਸਪੈਕਟਰ ਰਸਾਲ ਸਿੰਘ ਨਹੀਂ ਰਹੇ
ਗੁਰਦਾਸਪੁਰ, 29 ਨਵੰਬਰ (ਅਸ਼ੋਕ ਸ਼ਰਮਾ)- ਮਾਰਕਫੈੱਡ ਗੁਰਦਾਸਪੁਰ ਦੇ ਸੇਵਾ-ਮੁਕਤ ਇੰਸਪੈਕਟਰ ਰਸਾਲ ਸਿੰਘ (85) ਪੁੱਤਰ ਚੰਦਾ ਸਿੰਘ ਵਾਸੀ ਰਸਾਲਪੁਰ ਬੇਟ ਹਾਲ ਵਾਸੀ ਅਮਰ ਪੈਲੇਸ ਨੇੜੇ ਗੁਰਦਾਸਪੁਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਸਪੁੱਤਰ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੇਖਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ 30 ਨਵੰਬਰ ਦੁਪਹਿਰ 1:30 ਵਜੇ ਚਾਨਣ ਸ਼ਾਹ ਸ਼ਮਸ਼ਾਨਘਾਟ ਵਿਖੇ ਹੋਵੇਗਾ ।
ਅਜੀਤ ਡੈਸਕ
30-11-2026