26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੰਜਾਬ ਪੱਧਰ ’ਤੇ ਦੂਸਰਾ ਸਥਾਨ ਪ੍ਰਾਪਤ ਖਿਡਾਰੀ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਵਡਾਲਾ ਬਾਂਗਰ, 25 ਨਵੰਬਰ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱਧ ਪਿੰਡ ਮੁਸਤਰਾਪੁਰ ਦੇ ਹੋਣਹਾਰ ਖਿਡਾਰੀ ਫ਼ਤਹਿਜੀਤ ਸਿੰਘ ਜਿਸ ਨੇ ਪਿਛਲੇ ਦਿਨੀਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਅਥਲੈਟਿਕਸ ਮੀਟ ਵਿਚ 6. 39 ਮੀਟਰ ਲੰਬੀ ਛਾਲ ਮਾਰ ਕੇ ਪੰਜਾਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ, ਵਲੋਂ ਹੁਣ ਲੁਧਿਆਣਾ ਵਿਚ ਹੋੲਆਂ ‘ਖੇਡਾਂ ਵਤਨ’ ਦੀਆਂ ਵਿਚ ਵੀ ਲੰਮੀ ਛਾਲ ਮਾਰ ਕੇ ਪੰਜਾਬ ਭਰ ਵਿਚੋਂ ਫਿਰ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਮੁਸਤਰਾਪੁਰ ਤੇ ਸਕੂਲ ਸ੍ਰੀਮਤੀ ਲੀਲਾਵੰਤੀ ਮੈਮੋਰੀਅਲ ਸਕੂਲ ਭਾਗੋਵਾਲ ਦਾ ਨਾਂਅ ਰੌਸ਼ਨ ਕੀਤਾ ਹੈ ਦਾ ਪਿੰਡ ਦੇ ਪਹਿਲਵਾਨ ਸੁਰਜੀਤ ਸਿੰਘ ਅਖਾੜੇ ਮੁਸਤਰਾਪੁਰ ਦੇ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ।

ਖਿਡਾਰੀ ਫ਼ਤਿਹਜੀਤ ਸਿੰਘ ਦਾ ਸਨਮਾਨ ਕਰਦੇ ਸਵ: ਪਹਿਲਵਾਨ ਸੁਰਜੀਤ ਸਿੰਘ ਮੁਸਤਰਾਪੁਰ ਅਖਾੜੇ ਦੇ ਪ੍ਰਬੰਧਕ। ਤਸਵੀਰ : ਭੁੰਬਲੀ 26-11-2026
ਵਡਾਲਾ ਬਾਂਗਰ, 25 ਨਵੰਬਰ (ਭੁੰਬਲੀ)-ਇਸ ਇਲਾਕੇ ਦੇ ਪ੍ਰਸਿੱਧ ਪਿੰਡ ਮੁਸਤਰਾਪੁਰ ਦੇ ਹੋਣਹਾਰ ਖਿਡਾਰੀ ਫ਼ਤਹਿਜੀਤ ਸਿੰਘ ਜਿਸ ਨੇ ਪਿਛਲੇ ਦਿਨੀਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਅਥਲੈਟਿਕਸ ਮੀਟ ਵਿਚ 6.39 ਮੀਟਰ ਲੰਬੀ ਛਾਲ ਮਾਰ ਕੇ ਪੰਜਾਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ, ਵਲੋਂ ਹੁਣ ਲੁਧਿਆਣਾ ਵਿਚ ਹੋੲਆਂ ‘ਖੇਡਾਂ ਵਤਨ’ ਦੀਆਂ ਵਿਚ ਵੀ ਲੰਮੀ ਛਾਲ ਮਾਰ ਕੇ ਪੰਜਾਬ ਭਰ ਵਿਚੋਂ ਫਿਰ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਮੁਸਤਰਾਪੁਰ ਤੇ ਸਕੂਲ ਸ੍ਰੀਮਤੀ ਲੀਲਾਵੰਤੀ ਮੈਮੋਰੀਅਲ ਸਕੂਲ ਭਾਗੋਵਾਲ ਦਾ ਨਾਂਅ ਰੌਸ਼ਨ ਕੀਤਾ ਹੈ ਦਾ ਪਿੰਡ ਦੇ ਪਹਿਲਵਾਨ ਸੁਰਜੀਤ ਸਿੰਘ ਅਖਾੜੇ ਮੁਸਤਰਾਪੁਰ ਦੇ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫ਼ਤਿਹਜੀਤ ਸਿੰਘ ਲੜਕੇ ਦਾ ਪਿਤਾ ਸੁਖਜੀਤ ਸਿੰਘ ਵੀ ਆਪਣੇ ਵੇਲੇ ਇਕ ਨਾਮਵਾਰ ਖਿਡਾਰੀ ਸੀ। ਉਸ ਦੇ ਪਿਤਾ ਸੁਖਜੀਤ ਸਿੰਘ ਮੁਸਤਰਾਪੁਰ ਨਸੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਵੀ ਸਖ਼ਤ ਮਿਹਨਤ ਕਰਵਾਈ, ਜਿਸ ਦੀ ਬਾਦੌਲਤ ਅੱਜ ਉਸ ਦੇ ਸਪੁੱਤਰ ਨੇ ਪਹਿਲਾਂ ਜ਼ਿਲ੍ਹਾ ਪੱਧਰ ਤੇ ਫਿਰ ਪੰਜਾਬ ਪੱਧਰ ’ਤੇ ਇਹ ਪ੍ਰਾਪਤੀ ਕੀਤੀ ਹੈ। ਉਸ ਨੇ ਦੱਸਿਆ ਕਿ ਇਹ ਖਿਡਾਰੀ ਫਤਿਹਜੀਤ ਸਿੰਘ ਲਗਾਤਾਰ ਸਖ਼ਤ ਮਿਹਨਤ ਕਰ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਇਕ ਚੰਗਾ ਅਥਲੀਟ (ਦੌੜਾਕ) ਬਣ ਕੇ ਚੰਗਾ ਨਾਮਣਾ ਖੱਟੇਗਾ। ਇਸ ਖਿਡਾਰੀ ਦਾ ਮਾਣ-ਸਨਮਾਨ ਕਰਨ ਮੌਕੇ ਪ੍ਰਧਾਨ ਸੁੱਚਾ ਸਿੰਘ ਮੁਸਤਰਾਪੁਰ, ਥਾਣੇਦਾਰ ਹਰਦੇਵ ਸਿੰਘ ਦੂਲਾਨੰਗਲ, ਅਮਰੀਕ ਸਿੰਘ ਢਿੱਲੋਂ, ਬਖਸ਼ੀਸ ਸਿੰਘ ਢਿੱਲੋਂ, ਹਰਭਜਨ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਸਰਵਨ ਸਿੰਘ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਗੁਰਜੀਤ ਸਿੰਘ ਢਿੱਨੋਂ, ਸਰਬਜੀਤ ਸਿੰਘ ਢਿੱਲੋਂ, ਕੰਵਲਦੀਪ ਸਿੰਘ ਢਿੱਲੋਂ, ਅਨਮੋਲਦੀਪ ਸਿੰਘ ਢਿੱਲੋਂ, ਸੁੱਚਾ ਸਿੰਘ ਫ਼ੌਜੀ ਪ੍ਰਧਾਨ ਛਿੰਝ ਮੇਲਾ ਕਮੇਟੀ ਮੁਸਤਰਾਪੁਰ, ਸਾ. ਸਰਪੰਚ ਮੇਜਰ ਸਿੰਘ ਢਿੱਲੋਂ, ਸਾ. ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਹਰਪ੍ਰੀਤ ਸਿੰਘ ਤਾਰਾਗੜ੍ਹ, ਸੁਖਜੀਤ ਸਿੰਘ ਲਾਲੀ, ਗੁਰਬਖਸ਼ ਸਿੰਘ ਢਿੱਲੋਂ, ਗਗਨਦੀਪ ਸਿੰਘ ਢਿੱਲੋਂ ਸਮੇਤ ਸਵ: ਪਹਿਲਵਾਨ ਸੁਰਜੀਤ ਸਿੰਘ ਮੁਸਤਰਾਪੁਰ ਅਖਾੜੇ ਦੇ ਪਹਿਲਵਾਨ ਵੀ ਮੌਜ਼ੂਦ ਸਨ।
ਪਿਛਲੀ ਖ਼ਬਰ ਘੱਲੂਘਾਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸ੍ਰੀ ਐਮ.ਐਲ. ਪੁਰੀ ਚਿਲਡਰਨ ਹਾਈ ਸਕੂਲ ’ਚ ਸ੍ਰੀ ਸੱਤਿਆ ਸਾਂਈਂ ਦਾ 101ਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।