26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭੇਦਭਰੀ ਹਾਲਤ ’ਚ ਹੰਸਲੀ ਨਾਲੇੇੇ ’ਚ ਕਈ ਮਰੇ ਪਸ਼ੂ ਪਏ, ਫੈਲ ਰਹੀ ਬਦਬੂ ਨਾਲ ਮਾਹਮਾਰੀ ਫੈਲਣ ਦਾ ਖਦਸ਼ਾ

ਬਟਾਲਾ, 25 ਨਵੰਬਰ (ਬੁੱਟਰ)-ਸਥਾਨਕ ਬੈਂਕ ਕਾਲੋਨੀ ਦੇ ਨਜ਼ਦੀਕ ਲੰਘਦੇ ਹੰਸਲੀ ਨਾਲੇ ’ਚ ਭੇਦਭਰੀ ਹਾਲਤ ’ਚ ਕਈ ਪਸ਼ੂ ਮਰੀ ਹਾਲਤ ’ਚ ਪਏ ਹਨ । ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੇ ਦੱਸਿਆ ਕਿ ਹੰਸਲੀ ਦੇ ਕਿਨਾਰੇ ਸੜਕ ਜੋ ਅੰਮ੍ਰਿਤਸਰ-ਬਾਈਪਾਸ ਨਾਲ ਜੁੜਦੀ ਹੈ ਅਤੇ ਇੱਥੇ ਪਹਿਲਾਂ ਹੀ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਵੇਖੇ ਜਾ ਸਕਦੇ ਹਨ ਜਿਨ੍ਹਾਂ ਨਾਲ ਬਹੁਤ ਹੀ ਬਦਬੂ ਆਉਂਦੀ ਹੈ ਪਰ ਹੁਣ ਕਈ ਦਿਨਾਂ ਤੋਂ ਇਸ ਥਾਂ ਦੇ ਨਜ਼ਦੀਕ ਕਈ ਮਰੇ ਹੋਏ ਪਸ਼ੂ ਹੰਸਲੀ ਨਾਲੇ ’ਚ ਪਏ ਹੋਏ ਹਨ ਇਨ੍ਹਾਂ ਪਸ਼ੂਆਂ ਦੀ ਹਾਲਤ ਇਹ ਬਣ ਚੁੱਕੀ ਹੈ ਇਨ੍ਹਾਂ ਦੇ ਸਰੀਰ ’ਤੇ ਕੀੜੇ ਚੱਲ ਰਹੇ ਹਨ ਤੇ ਬਦਬੂ ਮਾਰ ਰਹੇ ਹਨ।

ਅਜੀਤ ਡੈਸਕ 26-11-2026
ਬਟਾਲਾ, 25 ਨਵੰਬਰ (ਬੁੱਟਰ)-ਸਥਾਨਕ ਬੈਂਕ ਕਾਲੋਨੀ ਦੇ ਨਜ਼ਦੀਕ ਲੰਘਦੇ ਹੰਸਲੀ ਨਾਲੇ ’ਚ ਭੇਦਭਰੀ ਹਾਲਤ ’ਚ ਕਈ ਪਸ਼ੂ ਮਰੀ ਹਾਲਤ ’ਚ ਪਏ ਹਨ । ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੇ ਦੱਸਿਆ ਕਿ ਹੰਸਲੀ ਦੇ ਕਿਨਾਰੇ ਸੜਕ ਜੋ ਅੰਮ੍ਰਿਤਸਰ-ਬਾਈਪਾਸ ਨਾਲ ਜੁੜਦੀ ਹੈ ਅਤੇ ਇੱਥੇ ਪਹਿਲਾਂ ਹੀ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਵੇਖੇ ਜਾ ਸਕਦੇ ਹਨ ਜਿਨ੍ਹਾਂ ਨਾਲ ਬਹੁਤ ਹੀ ਬਦਬੂ ਆਉਂਦੀ ਹੈ ਪਰ ਹੁਣ ਕਈ ਦਿਨਾਂ ਤੋਂ ਇਸ ਥਾਂ ਦੇ ਨਜ਼ਦੀਕ ਕਈ ਮਰੇ ਹੋਏ ਪਸ਼ੂ ਹੰਸਲੀ ਨਾਲੇ ’ਚ ਪਏ ਹੋਏ ਹਨ ਇਨ੍ਹਾਂ ਪਸ਼ੂਆਂ ਦੀ ਹਾਲਤ ਇਹ ਬਣ ਚੁੱਕੀ ਹੈ ਇਨ੍ਹਾਂ ਦੇ ਸਰੀਰ ’ਤੇ ਕੀੜੇ ਚੱਲ ਰਹੇ ਹਨ ਤੇ ਬਦਬੂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਸਤੇ ਤੋਂ ਰਾਹਗੀਰਾਂ ਦਾ ਲੰਘਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ। ਲਗਾਤਾਰ ਆ ਰਹੀ ਭੈੜੀ ਬਦਬੂ ਕਾਰਨ ਇਸ ਰਸਤੇ ਤੋਂ ਜਾਣਾ ਹੀ ਬੰਦ ਕਰ ਦਿੱਤਾ ਹੈ। ਮਰੇ ਹੋਏ ਪਸ਼ੂਆਂ ਤੇ ਕੂੜੇ ਦੇ ਢੇਰਾਂ ਦੀ ਬਦਬੂ ਦੂਰ ਦੂਰ ਤੱਕ ਫੈਲ ਰਹੀ ਹੈ। ਉਨ੍ਹਾਂ ਖਦਸਾ ਜਾਹਿਰ ਕੀਤਾ ਕਿ ਇਸ ਬਦਬੂ ਕਾਰਨ ਕਈ ਭਿਆਨਕ ਬਿਮਾਰੀਆਂ ਦੀ ਮਾਹਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਇਨ੍ਹਾਂ ਮਰੇ ਹੋਏ ਪਸ਼ੂਆਂ ਤੇ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਜਦੋਂ ਨਗਰ ਨਿਗਰ ਬਟਾਲਾ ਦੇ ਮੇਅਰ ਨੂੰ ਫੋਨ ’ਤੇ ਸੰਪਰਕ ਕੀਤਾ ਤਾਂ ਵਾਰ ਵਾਰ ਫੋਨ ’ਤੇ ਉਨ੍ਹਾਂ ਵਲੋਂ ਫੋਨ ਨਹੀਂ ਉਠਾਇਆ ਗਿਆ ।
ਪਿਛਲੀ ਖ਼ਬਰ ਗੱਠਜੋੜ ਨਾਲ ਭਾਜਪਾ ਤੇ ਅਕਾਲੀ ਆਗੂਆਂ ਦੇ ਹੌਂਸਲੇ ਹੋਏ ਬੁਲੰਦ- ਛੀਨਾ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।