ਧਾਰੀਵਾਲ, 25 ਨਵੰਬਰ (ਸਵਰਨ ਸਿੰਘ ) -ਥਾਣਾ ਧਾਰੀਵਾਲ ਪੁਲਿਸ ਦੇ ਏ.ਐੱਸ.ਆਈ. ਤਿਲਕ ਰਾਜ ਪੁਲਿਸ ਪਾਰਟੀ ਸਮੇਤ ਅੰਡਰ ਬ੍ਰਿਜ ਬਾਈਪਾਸ ਰਣੀਆ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਤਰਸੇਮ ਲਾਲ ਪੁੱਤਰ ਮਹਿੰਦਰ ਪਾਲ ਵਾਸੀ ਸੋਹਲ, ਹਾਲ ਵਾਸੀ ਬਾਈਪਾਸ ਰਣੀਆਂ ਨੂੰ ਕਾਬੂ ਕੀਤਾ। ਪੁਲਿਸ ਵਲੋਂ ਉਸ ਕੋਲ ਮੌਜੂਦ ਪਲਾਸਟਿਕ ਦੀ ਕੈਨ ਦੀ ਜਾਂਚ ਕਰਨ ’ਤੇ 6750 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। 28 ਨੂੰ ਕਾਦੀਆਂ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ ਕਾਦੀਆਂ, 25 ਨਵੰਬਰ (ਕੁਲਵਿੰਦਰ ਸਿੰਘ))-ਪੰਜਾਬ ਰਾਜ ਪਾਵਰਕਾਮ ਵੱਲੋਂ ਬਿਜਲੀ ਲਾਈਨਾਂ ਦੀ ਛਿਮਾਹੀ ਮੁਰੰਮਤ ਅਤੇ ਦਰੱਖ਼ਤਾਂ ਦੀ ਕਟਾਈ ਦੇ ਕੰਮ ਨੂੰ ਲੈ ਕੇ 28 ਨਵੰਬਰ 2026, ਦਿਨ ਸ਼ਨੀਵਾਰ ਨੂੰ ਕਾਦੀਆਂ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਜਾਣਕਾਰੀ ਪਾਵਰਕਾਮ ਦੇ ਕਾਦੀਆਂ ਉਪ ਮੰਡਲ ਅਧਿਕਾਰੀ ਇੰਜੀਨੀਅਰ ਵਿਮਲ ਕੁਮਾਰ ਵੱਲੋਂ ਲਿਖਤੀ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 220 ਕੇ.ਵੀ. ਸਬ-ਸਟੇਸ਼ਨ ਵਡਾਲਾ ਗ੍ਰੰਥੀਆ ਤੋਂ ਚੱਲਦੀ 66 ਕੇ.ਵੀ. ਕਾਦੀਆਂ ਲਾਈਨ ਦੀ ਛਿਮਾਹੀ ਮੁਰੰਮਤ ਅਤੇ ਦਰੱਖਤਾਂ ਦੀ ਕਟਿੰਗ ਦੇ ਕੰਮ ਲਈ 28 ਨਵੰਬਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਪਰਮਿਟ ਲਿਆ ਗਿਆ ਹੈ।