22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅਟਲ ਸੇਤੂ ਤੋਂ ਤਨੋਆ-ਪੱਟਾ ਤੱਕ ਸੜਕ ਦੇ ਨਿਰਮਾਣ ਦੀ ਕੀਤੀ ਲੋਕਾਂ ਨੇ ਮੰਗ

ਧਾਰਕਲਾਂ, 21 ਨਵੰਬਰ (ਨਰੇਸ਼ ਪਠਾਨੀਆ)-ਧਾਰ ਬਲਾਕ ਅਧੀਨ ਪੈਂਦੇ ਅਟਲ ਸੇਤੂ ਪੁਲ ਜੋ ਪੰਜਾਬ ਨੂੰ ਜੰਮੂ-ਕਸ਼ਮੀਰ ਦੇ ਬਸੌਹਲੀ ਸ਼ਹਿਰ ਨੂੰ ਆਪਸ ਵਿਚ ਜੋੜਦਾ ਹੈ । ਅਟਲ ਸੇਤੂ ਨਾਲ ਲੱਗਦੇ ਪਿੰਡ ਤਨੋਆ-ਪੱਟਾ ਤੱਕ ਜਾਣ ਲਈ ਕੋਈ ਸੜਕ ਦੀ ਉਸਾਰੀ ਨਹੀਂ ਹੋਈ ।

ਅਜੀਤ ਡੈਸਕ 22-11-2026
ਧਾਰਕਲਾਂ, 21 ਨਵੰਬਰ (ਨਰੇਸ਼ ਪਠਾਨੀਆ)-ਧਾਰ ਬਲਾਕ ਅਧੀਨ ਪੈਂਦੇ ਅਟਲ ਸੇਤੂ ਪੁਲ ਜੋ ਪੰਜਾਬ ਨੂੰ ਜੰਮੂ-ਕਸ਼ਮੀਰ ਦੇ ਬਸੌਹਲੀ ਸ਼ਹਿਰ ਨੂੰ ਆਪਸ ਵਿਚ ਜੋੜਦਾ ਹੈ । ਅਟਲ ਸੇਤੂ ਨਾਲ ਲੱਗਦੇ ਪਿੰਡ ਤਨੋਆ-ਪੱਟਾ ਤੱਕ ਜਾਣ ਲਈ ਕੋਈ ਸੜਕ ਦੀ ਉਸਾਰੀ ਨਹੀਂ ਹੋਈ । ਪਿੰਡ ਨਿਵਾਸੀ ਪਿੰਡ ਤਨੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਂਝ ਤਾਂ ਅਟਲ ਸੇਤੂ ਤੋਂ ਉਨ੍ਹਾਂ ਦੇ ਪਿੰਡ ਦੀ ਦੂਰੀ ਲਗਪਗ 2000 ਫੁੱਟ ਦੀ ਹੈ । ਪਰ ਜੇਕਰ ਸਾਨੂੰ ਕੋਈ ਗੱਡੀ, ਬੱਸ ’ਤੇ ਜਾਣਾ ਹੋਵੇ ਤਾਂ ਉਨ੍ਹਾਂ ਨੂੰ ਲਗਪਗ 15 ਤੋਂ 20 ਕਿੱਲੋਮੀਟਰ ਦਾ ਸਫਰ ਕਰਨਾ ਪੈਂਦਾ ਹੈ । ਸਥਾਨਿਕ ਲੋਕਾਂ ਗੋਬਿੰਦ ਸਿੰਘ, ਸੁਸ਼ੀਲ ਕੁਮਾਰ, ਭੂਰੀ ਸਿੰਘ, ਜਰਨੈਲ ਸਿੰਘ, ਦੁਰਗਾ ਦਾਸ ਅਤੇ ਪ੍ਰਸ਼ੋਤਮ ਆਦਿ ਨੇ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਸਾਰਟੀ ਟੀਕਾ, ਤਨੋਆ, ਪੱਟਾ, ਦਰਕੂਆ ਬੰਗਲਾ, ਪਤਰਾਲਵਾਂ ਅਤੇ ਚਿੱਬੜ ਆਦਿ ਹੋਰ ਕਈ ਪਿੰਡਾਂ ਨੂੰ ਜੋੜਨ ਵਾਲੀ 2 ਕਿੱਲੋਮੀਟਰ ਦੀ ਸੜਕ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪੈਸੇ ਅਤੇ ਸਮੇਂ ਦੀ ਬੱਚਤ ਹੋ ਸਕੇ ।
ਪਿਛਲੀ ਖ਼ਬਰ ਸਾਹਿਲ ਸਿੰਘ ਸਾਬੀ ਜਵਾਹਰ ਬਾਲ ਮੰਚ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਆਰੀਆ ਬੁਆਏਜ਼ ਸਕੂਲ ਵਿਚ ਮਨਾਇਆ ਗਿਆ ਅੰਤਰਰਾਸ਼ਟਰੀ ਬਾਲ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।