ਮੌਜੂਦਾ ਮੁੱਦਿਆਂ ਨੂੰ ਲੈ ਕੇ 22 ਨਵੰਬਰ ਨੂੰ ਹੋਵੇਗੀ ਅਹਿਮ ਮੀਟਿੰਗ- ਹਰਵਿੰਦਰ ਸੋਨੀ
ਗੁਰਦਾਸਪੁਰ, 20 ਨਵੰਬਰ (ਪੰਕਜ ਸ਼ਰਮਾ)- ਸਨਾਤਨ ਸਮਾਜ ਨਾਲ ਜੁੜੇ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਸਮਾਜ ’ਚ ਫੈਲੀ ਉਦਾਸੀਨਤਾ ਨੂੰ ਖਤਮ ਕਰਨ ਤੇ ਸਾਰੀਆਂ ਸਨਾਤਨ ਜਥੇਬੰਦੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੇ ਉਦੇਸ਼ ਨਾਲ ਸਨਾਤਨ ਕ੍ਰਾਂਤੀ ਦਲ ਵਲੋਂ ਮੁੜ ਪਹਿਲ ਕੀਤੀ ਗਈ ਹੈ। ਇਸ ਸਬੰਧੀ ਸ੍ਰੀ ਸਨਾਤਨ ਕ੍ਰਾਂਤੀ ਦਲ ਦੇ ਸੀਨੀਅਰ ਮੈਂਬਰ ਹਰਵਿੰਦਰ ਸੋਨੀ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਲੰਮੇ ਸਮੇਂ ਤੋਂ ਕਈ ਧਾਰਮਿਕ ਅਤੇ ਸਮਾਜਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਮੁੱਦਿਆਂ ’ਤੇ ਆਵਾਜ਼ ਉਠਾਉਣ ਲਈ ਲੋੜੀਂਦੀ ਇਕਜੁੱਟਤਾ ਦਿਖਾਈ ਨਹੀਂ ਦੇ ਰਹੀ।
ਅਜੀਤ ਡੈਸਕ
21-11-2026