ਜੰਮੂ-ਜਲੰਧਰ ਨੈਸ਼ਨਲ ਹਾਈਵੇ ’ਤੇ ਬਰਫਾਨੀ ਮੰਦਿਰ ਨੇੜੇ ਵਾਪਰਿਆ ਸੜਕ ਹਾਦਸਾ, ਤਿੰਨ ਗੱਡੀਆਂ ਨੁਕਸਾਨੀਆਂ
ਪਠਾਨਕੋਟ, 20 ਨਵੰਬਰ (ਵਿਨੋਦ)-ਜੰਮੂ-ਜਲੰਧਰ ਨੈਸ਼ਨਲ ਹਾਈਵੇ ’ਤੇ ਬਰਫਾਨੀ ਮੰਦਿਰ ਦੇ ਨਜ਼ਦੀਕ ਇਕ ਵੱਡਾ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੂੜੇ ਨਾਲ ਭਰਿਆ ਇਕ ਡੰਪਰ, ਮੁਕੇਰੀਆਂ ਤੋਂ ਪਠਾਨਕੋਟ ਕੂੜਾ ਡੰਪ ਕਰਨ ਲਈ ਆ ਰਿਹਾ ਸੀ ਕਿ ਇਸ ਦੌਰਾਨ ਡੰਪਰ ਨੇ ਪਿੱਛੋਂ ਥਾਰ ਗੱਡੀ ਨੂੰ ਟੱਕਰ ਮਾਰ ਦਿੱਤੀ, ਟੱਕਰ ਇੰਨ੍ਹੀ ਜ਼ੋਰਦਾਰ ਸੀ ਕਿ ਥਾਰ ਅੱਗੇ ਜਾ ਕੇ ਜੰਮੂ-ਕਸ਼ਮੀਰ ਨੰਬਰ ਦੀ ਇਕ ਹੋਰ ਗੱਡੀ ਨਾਲ ਟਕਰਾ ਗਈ।
ਹ
ਹਾਦਸੇ ਦੌਰਾਨ ਨੁਕਸਾਨੀ ਗਈ ਥਾਰ ਅਤੇ ਟਿੱਪਰ। ਤਸਵੀਰਾਂ: ਵਿਨੋਦ
21-11-2026
ਪਠਾਨਕੋਟ, 20 ਨਵੰਬਰ (ਵਿਨੋਦ)-ਜੰਮੂ-ਜਲੰਧਰ ਨੈਸ਼ਨਲ ਹਾਈਵੇ ’ਤੇ ਬਰਫਾਨੀ ਮੰਦਿਰ ਦੇ ਨਜ਼ਦੀਕ ਇਕ ਵੱਡਾ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੂੜੇ ਨਾਲ ਭਰਿਆ ਇਕ ਡੰਪਰ, ਮੁਕੇਰੀਆਂ ਤੋਂ ਪਠਾਨਕੋਟ ਕੂੜਾ ਡੰਪ ਕਰਨ ਲਈ ਆ ਰਿਹਾ ਸੀ ਕਿ ਇਸ ਦੌਰਾਨ ਡੰਪਰ ਨੇ ਪਿੱਛੋਂ ਥਾਰ ਗੱਡੀ ਨੂੰ ਟੱਕਰ ਮਾਰ ਦਿੱਤੀ, ਟੱਕਰ ਇੰਨ੍ਹੀ ਜ਼ੋਰਦਾਰ ਸੀ ਕਿ ਥਾਰ ਅੱਗੇ ਜਾ ਕੇ ਜੰਮੂ-ਕਸ਼ਮੀਰ ਨੰਬਰ ਦੀ ਇਕ ਹੋਰ ਗੱਡੀ ਨਾਲ ਟਕਰਾ ਗਈ। ਹਾਦਸੇ ਵਿਚ ਤਿੰਨ ਗੱਡੀਆਂ ਦਾ ਨੁਕਸਾਨ ਹੋਇਆ ਹੈ । ਮੌਕੇ ’ਤੇ ਮੌਜੂਦ ਥਾਰ ਤੇ ਬਲੈਰੋ ਚਾਲਕਾਂ ਨੇ ਦੋਸ਼ ਲਗਾਇਆ ਕਿ ਡੰਪਰ ਤੇਜ਼ ਰਫ਼ਤਾਰ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਮੁਤਾਬਿਕ ਡੰਪਰ ਚਾਲਕ ਵੀ ਨਾਬਾਲਗ ਸੀ ਤੇ ਬ੍ਰੇਕ ਨਾ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਸ ਦੇ ਨਾਲ ਹੀ ਸਵਾਲ ਉਠਾਏ ਜਾ ਰਹੇ ਹਨ ਕਿ ਮੁਕੇਰੀਆਂ ਤੋਂ ਕੂੜਾ ਪਠਾਨਕੋਟ ’ਚ ਡੰਪ ਕਰਨ ਲਈ ਕਿਉਂ ਲਿਆਂਦਾ ਜਾ ਰਿਹਾ ਹੈ ? ਮੌਕੇ ’ਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਡੰਪਰ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਤੇ ਗੱਡੀ ਦੇ ਜ਼ਰੂਰੀ ਕਾਗਜ਼ਾਤ ਮੌਜੂਦ ਨਹੀਂ ਸਨ ।