20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ ਪੰਜਾਬੀ ਮਾਹ’ ਮੌਕੇ ਸਾਹਿਤਕ ਵਿਚਾਰ-ਚਰਚਾ ਤੇ ਕਵੀ ਦਰਬਾਰ ਕਰਵਾਇਆ

ਪਠਾਨਕੋਟ, 20 ਨਵੰਬਰ (ਸੰਧੂ/ਵਿਨੋਦ)- ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਐਸ. ਐਮ.

ਪ੍ਰੋਗਰਾਮ ਦੌਰਾਨ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ । ਤਸਵੀਰ: ਸੰਧੂ 21-11-2026
ਪਠਾਨਕੋਟ, 20 ਨਵੰਬਰ (ਸੰਧੂ/ਵਿਨੋਦ)- ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਪਠਾਨਕੋਟ ਵਿਖੇ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਕ ਵਿਚਾਰ-ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਖੋਜ ਅਫ਼ਸਰ ਡਾ: ਰਾਜੇਸ਼ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਕਮਲਦੀਪ ਕੌਰ ਤੇ ਵਿਸ਼ੇਸ਼ ਮਹਿਮਾਨ ਡਾ: ਕੁਲਵੰਤ ਸਿੰਘ ਰੰਧਾਵਾ, ਡਾ: ਸੁਖਵਿੰਦਰ ਸਿੰਘ ਤੇ ਕਾਲਜ ਨਿਰਦੇਸ਼ਕ ਡਾ: ਮੀਨਾਕਸ਼ੀ ਵਿੱਗ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ । ਕਵੀ ਦਰਬਾਰ ਦੌਰਾਨ ਡਾ: ਲੇਖ ਰਾਜ, ਬਿਸ਼ਨ ਦਾਸ ਬਿਸ਼ਨ, ਰਾਕੇਸ਼ ਨੁਦਰਤ, ਰਮਨਜੀਤ ਕੌਰ, ਰਾਜ ਗੁਰਦਾਸਪੁਰੀ, ਰੰਜਨਾ ਕੁਮਾਰੀ, ਨਿੰਦੀ ਮੰਗਿਆਲ, ਗੁਰਦੀਪ ਕੁਮਾਰ ਸਫ਼ਰੀ, ਅਭਿਆਸ ਸੈਣੀ, ਜਸਵਿੰਦਰ ਅਨਮੋਲ, ਦੀਕਸ਼ਾ ਮਹਾਜਨ, ਅਸ਼ਵਨੀ ਮਾਨਵ, ਵਿਜੇ ਕੁਮਾਰ, ਡਾ: ਕੇਵਲ ਕ੍ਰਿਸ਼ਨ, ਸਬੀਨਾ ਚੋਪੜਾ, ਪਾਲ ਗੁਰਦਾਸਪੁਰੀ, ਗੋਪਾਲ ਫਿਰੋਜ਼ਪੁਰੀ, ਮਨੀਸ਼ਾ, ਅੰਜਲੀ, ਰਵੀ ਦੱਤ, ਸ਼ਿਵਾਨੀ ਤੇ ਡਾ: ਸੁਖਵਿੰਦਰ ਸਿੰਘ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਮੈਡਮ ਕਮਲਦੀਪ ਕੌਰ ਨੇ ਮਾਤ ਭਾਸ਼ਾ ਵਿਚ ਗੱਲਬਾਤ ਕਰਨ ਨੂੰ ਮਾਣ ਵਾਲੀ ਗੱਲ ਦੱਸਿਆ । ਡਾ: ਕੁਲਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਮਾਤ ਭਾਸ਼ਾ ਨੂੰ ਵਿਸਾਰ ਕੇ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਡਾ: ਸੁਖਵਿੰਦਰ ਸਿੰਘ ਨੇ ਦੇਸ਼ ਦੀ ਤਰੱਕੀ ਤੇ ਮਾਤ ਭਾਸ਼ਾ ਦੇ ਸਬੰਧਾਂ ਬਾਰੇ ਵਿਚਾਰ ਸਾਂਝੇ ਕੀਤੇ ਜਦਕਿ ਡਾ: ਮੀਨਾਕਸ਼ੀ ਵਿੱਗ ਨੇ ਵਿਦਿਆਰਥੀਆਂ ਨੂੰ ਸਮਾਜ ਨੂੰ ਸੇਧ ਦੇਣ ਵਾਲਾ ਸਾਹਿਤ ਰਚਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਮਹਿਮਾਨਾਂ ਤੇ ਸਾਹਿਤਕਾਰਾਂ ਨੂੰ ਵਿਭਾਗੀ ਪੁਸਤਕਾਂ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ: ਰਾਜੇਸ਼ ਕੁਮਾਰ ਨੇ ਸਮੂਹ ਮਹਿਮਾਨਾਂ, ਪੰਜਾਬੀ ਅਧਿਆਪਕ ਤੇ ਮੰਚ ਸੰਚਾਲਕ ਵਿਜੇ ਕੁਮਾਰ, ਡਾ: ਮੀਨਾਕਸ਼ੀ ਵਿੱਗ, ਪ੍ਰਿੰਸੀਪਲ ਮੈਡਮ ਅਮਿਤਾ ਸ਼ਰਮਾ, ਮੈਡਮ ਆਰਤੀ, ਰਮਾਕਾਂਤ ਤੇ ਸਹਿਯੋਗੀ ਜੁਗਲ ਕਿਸ਼ੋਰ ਤੇ ਕਮਲ ਕਿਸ਼ੋਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟਸ ਵਿਖੇ ਵਿਦਿਆਰਥੀਆਂ ਨੂੰ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਅੰਤੋਰ ਵਿਖੇ ਕਾਂਗਰਸੀ ਆਗੂ ਪੰਕਜ ਰਾਏ ਨੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।