30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਡਾਕਟਰ ਕਮਲਜੀਤ ਸਿੰਘ ਕੇ.ਜੇ. ਨੇ ਪੇਡਾ ਦੇ ਸੀਨੀਅਰ ਉਪ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਘੁਮਾਣ, 29 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕਮਲਜੀਤ ਸਿੰਘ ਕੇ.

ਡਾਕਟਰ ਕੇ.ਜੇ. ਸਿੰਘ ਸੀਨੀਅਰ ਉਪ ਚੇਅਰਮੈਨ ਪੇਡਾ ਦੀ ਤਾਜਪੋਸ਼ੀ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰ ਆਗੂ। ਤਸਵੀਰ : ਬੰਮਰਾਹ 30-10-2026
ਘੁਮਾਣ, 29 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕਮਲਜੀਤ ਸਿੰਘ ਕੇ.ਜੇ. ਨੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਦਫ਼ਤਰ ਚੰਡੀਗੜ੍ਹ ਵਿਖੇ ਸੀਨੀਅਰ ਉੱਪ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਹੈ। ਇਸ ਖਾਸ ਅਹੁਦੇ ’ਤੇ ਬਿਰਾਜਮਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਡਾ. ਕੇ.ਜੇ. ਸਿੰਘ ਦੀ ਤਾਜਪੋਸ਼ੀ ਕਰਵਾਈ ਗਈ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਸ੍ਰੀ ਅਨੀਲ ਠਾਕੁਰ ਪ੍ਰਧਾਨ ਟਰੇਡ ਵਿੰਗ ਪੰਜਾਬ, ਜਗਰੂਪ ਸਿੰਘ ਸੇਖਵਾਂ ਮੀਤ ਪ੍ਰਧਾਨ ਆਪ ਪੰਜਾਬ, ਨਿਸ਼ਾਨ ਸਿੰਘ ਚਾਹਲ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ, ਨੀਲਮ ਘੁਮਾਣ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਐਨਆਰਆਈ, ਹਰਪ੍ਰੀਤ ਸਿੰਘ ਬੰਗਾ ਸਮੇਤ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵੱਡੀ ਗਿਣਤੀ ਵਰਕਰਾਂ ਵਲੋਂ ਪਹੁੰਚ ਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੀਨੀਅਰ ਉਪ ਚੇਅਰਮੈਨ ਡਾ. ਕੇ.ਜੇ. ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸੰਗਠਨ ਇੰਚਾਰਜ ਦੀਪਕ ਚੌਹਾਨ, ਪੰਜਾਬ ਪ੍ਰਧਾਨ ਅਮਨ ਅਰੋੜਾ, ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਨਿਮਾਣੇ ਜਿਹੇ ਵਰਕਰ ਨੂੰ ਏਨਾ ਵੱਡਾ ਮਾਣ ਦਿੱਤਾ ਹੈ, ਜਿਸ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਇਸ ਮੌਕੇ ਸੰਤੋਖ ਸਿੰਘ ਪੰਨੂੰ ਸਰਪੰਚ ਧੀਰੋਵਾਲ, ਕੈਪਟਨ ਧਰਮਿੰਦਰ ਸਿੰਘ ਰਿਆੜ ਸਰਪੰਚ ਹਰਚੋਵਾਲ, ਕੈਪਟਨ ਗੁਰਵੇਲ ਸਿੰਘ ਅੱਤੇਪੁਰ, ਸੂਬੇਦਾਰ ਗੁਰਦੀਪ ਸਿੰਘ ਘੁਮਾਣ, ਗੁਰਦੀਪ ਸਿੰਘ ਪੰਮਾ ਡੇਅਰੀ ਵਾਲੇ, ਮੱਖਣ ਬਾਠ, ਜਸਵੰਤ ਨੰਬਰਦਾਰ, ਦਲਬੀਰ ਲੀਲ ਕਲਾਂ, ਸੁਖਵਿੰਦਰ ਸਿੰਘ ਗਿੱਲ ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਬੋਰਡ ਸ੍ਰੀ ਹਰਗੋਬਿੰਦਪੁਰ ਸਾਹਿਬ, ਅਨਵਰ ਮਸੀਹ ਮੈਂਬਰ ਪੰਚਾਇਤ, ਗੁਰਦੀਪ ਸਿੰਘ ਵਾੜੇ, ਕਾਮਰੇਡ ਹਰਦੀਪ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਮਾਹਲਾ, ਗੋਲਡੀ ਵਿਠਵਾਂ, ਵਿਜੈ ਮਸੀਹ , ਤੇਜਵੰਤ ਸਿੰਘ ਯੂਥ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਾਹਿਬ, ਜਗਤਾਰ ਸਿੰਘ ਕੰਡੀਲਾ, ਫੌਜੀ ਬਲਵੰਤ ਸਿੰਘ ਆਦੋਵਾਲੀ, ਡਾ. ਨਰਿੰਦਰ ਕੌਰ, ਕਲਵੰਤ ਕੌਰ, ਗੀਤਾ ਸ਼ਰਮਾ, ਜੱਸਾ ਬਾਠ, ਹਰਬੰਸ ਸਿੰਘ ਨੰਬਰਦਾਰ, ਸੋਨੀ ਘੁਮਾਣ, ਯੂਥ ਆਗੂ ਜਸਵੰਤ ਸਿੰਘ, ਸਤਨਾਮ ਮਾਹਲਾ, ਦਲਬੀਰ ਲੀਲ ਕਲਾਂ, ਕੈਪਟਨ ਤਰਸੇਮ ਸਿੰਘ ਬੈੜੋਨੰਗਲ, ਹਰਜੀਤ ਸਿੰਘ ਰੰਧਾਵਾ, ਸ਼ਿਵਚਰਨ ਸਿੰਘ ਮਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ ਕਰਵਾ ਚੌਥ ਦੇ ਤਿਉਹਾਰ ਨੂੰ ਸਮਰਪਿਤ ਮਹਿੰਦੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।