19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਉਹ ਕੌਮਾਂ ਤਬਾਹ ਹੋ ਜਾਂਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ-ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ

ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਸੱਤਵੀਂ ਨਾਈਟ ਦਾ ਸਫ਼ਲਤਾ ਪੂਰਵਕ ਆਯੋਜਨ ਹੋਇਆ । ਪ੍ਰੋਗਰਾਮ ਚੇਅਰਮੈਨ ਸਰਪੰਚ ਸੰਜੀਵ ਰੋਡਾ, ਡਾਇਰੈਕਟਰ ਮਦਨ ਲਾਲ ਤੇ ਪ੍ਰਧਾਨ ਰਾਕੇਸ਼ ਕੁਮਾਰ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ ।

ਅਜੀਤ ਡੈਸਕ 19-10-2026
ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਸੱਤਵੀਂ ਨਾਈਟ ਦਾ ਸਫ਼ਲਤਾ ਪੂਰਵਕ ਆਯੋਜਨ ਹੋਇਆ । ਪ੍ਰੋਗਰਾਮ ਚੇਅਰਮੈਨ ਸਰਪੰਚ ਸੰਜੀਵ ਰੋਡਾ, ਡਾਇਰੈਕਟਰ ਮਦਨ ਲਾਲ ਤੇ ਪ੍ਰਧਾਨ ਰਾਕੇਸ਼ ਕੁਮਾਰ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਜ਼ਿਲ੍ਹਾ ਚੇਅਰਮੈਨ ਐਸ.ਸੀ. ਵਿੰਗ ਸਤੀਸ਼ ਕੁਮਾਰ ਜੱਟ ਪੰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਨੌਜਵਾਨ ਆਗੂ ਕੁਲਜੀਤ ਸੈਣੀ ਤੇ ਸਾਬਕਾ ਬਲਾਕ ਪ੍ਰਧਾਨ ਸਤੀਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ । ਇਸ ਤੋਂ ਇਲਾਵਾ ਸੁਰਜੀਤ ਸਿੰਘ ਤੇ ਹੋਰ ਸਾਥੀਆਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ । ਮੁੱਖ ਮਹਿਮਾਨ ਸਤੀਸ਼ ਕੁਮਾਰ ਜੱਟ ਪੰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਕੌਮਾਂ ਤਬਾਹ ਹੋ ਜਾਂਦੀਆਂ ਹਨ, ਜਿਹੜੀਆਂ ਆਪਣੇ ਵਿਰਸੇ ਸੰਸਕ੍ਰਿਤੀ ਨੂੰ ਭੁੱਲ ਜਾਂਦੀਆਂ ਹਨ । ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਨੇ ਮੌਕੇ ’ਤੇ ਕਲੱਬ ਨੂੰ ਸਹਾਇਤਾ ਦੇਣ ਤੋਂ ਇਲਾਵਾ ਰਾਮ ਲੀਲ੍ਹਾ ਸ਼ੈਡ ਵਿਚ ਪੱਖੇ ਲਗਾਉਣ ਦਾ ਵੀ ਐਲਾਨ ਕੀਤਾ । ਕਲੱਬ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਦੇਵ ਦੱਤ ਮਹਾਜਨ, ਵਿਜੇ ਮਹਾਜਨ, ਜਤਿੰਦਰ ਸ਼ਰਮਾ, ਲਵਲੀ ਸਲਵਾਨ, ਸ਼ਿਬੂ ਮਹਿਰਾ, ਸੁਰਿੰਦਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਠੇਕੇਦਾਰ ਅਮਰਜੀਤ ਸਿੰਘ ਵਲੋਂ ਰਾਮ ਲੀਲ੍ਹਾ ਦਾ ਉਦਘਾਟਨ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਨੇ ਰਾਮ ਲੀਲ੍ਹਾ ਦੀ ਸੱਤਵੀਂ ਰਾਤ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।