19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਨੇ ਰਾਮ ਲੀਲ੍ਹਾ ਦੀ ਸੱਤਵੀਂ ਰਾਤ ਦਾ ਕੀਤਾ ਉਦਘਾਟਨ

ਪਠਾਨਕੋਟ, 18 ਅਕਤੂਬਰ (ਸੁਮਿਤ)-ਗੁਰਦੁਆਰਾ ਸਿੰਘ ਸਭਾ ਮਾਮੂਨ ਛਾਉਣੀ ਦੇ ਪ੍ਰਧਾਨ ਕੁਲਦੀਪ ਸਿੰਘ (ਸੱਬਾ) ਨੇ ਜ਼ਿਲ੍ਹਾ ਪਠਾਨਕੋਟ ਦੇ ਵਾਰਡ ਨੰਬਰ-11 ਪਿੰਡ ਮਾਮੂਨ ਵਿਚ ਸਥਿਤ ਤ੍ਰਿਮੂਰਤੀ ਕਲਾ ਮੰਚ ਵਲੋਂ ਆਯੋਜਿਤ ਸ੍ਰੀ ਰਾਮ ਲੀਲ੍ਹਾ ਪ੍ਰਦਰਸ਼ਨ ਦੀ ਸੱਤਵੀਂ ਰਾਤ ਪ੍ਰੋਗਰਾਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ । ਉਨ੍ਹਾਂ ਕਲੱਬ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਹਿਯੋਗ ਵੀ ਕੀਤਾ ।

ਅਜੀਤ ਡੈਸਕ 19-10-2026
ਪਠਾਨਕੋਟ, 18 ਅਕਤੂਬਰ (ਸੁਮਿਤ)-ਗੁਰਦੁਆਰਾ ਸਿੰਘ ਸਭਾ ਮਾਮੂਨ ਛਾਉਣੀ ਦੇ ਪ੍ਰਧਾਨ ਕੁਲਦੀਪ ਸਿੰਘ (ਸੱਬਾ) ਨੇ ਜ਼ਿਲ੍ਹਾ ਪਠਾਨਕੋਟ ਦੇ ਵਾਰਡ ਨੰਬਰ-11 ਪਿੰਡ ਮਾਮੂਨ ਵਿਚ ਸਥਿਤ ਤ੍ਰਿਮੂਰਤੀ ਕਲਾ ਮੰਚ ਵਲੋਂ ਆਯੋਜਿਤ ਸ੍ਰੀ ਰਾਮ ਲੀਲ੍ਹਾ ਪ੍ਰਦਰਸ਼ਨ ਦੀ ਸੱਤਵੀਂ ਰਾਤ ਪ੍ਰੋਗਰਾਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ । ਉਨ੍ਹਾਂ ਕਲੱਬ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਹਿਯੋਗ ਵੀ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ, ਰਾਮਾਇਣ ਤੋਂ ਚੰਗੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ, ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ । ਤ੍ਰਿਮੂਰਤੀ ਕਲਾ ਮੰਚ ਦੇ ਪ੍ਰਧਾਨ ਯੁਵਰਾਜ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਮਾਮੂਨ ਕੈਂਟ ਦੇ ਪ੍ਰਧਾਨ ਤੇ ਸਮੂਹ ਕਮੇਟੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਮੈਨੇਜਰ ਪਰਮਜੋਤ ਸਿੰਘ (ਮੰਗਾ), ਮੀਤ ਪ੍ਰਧਾਨ ਸੁਰਿੰਦਰ ਸਿੰਘ, ਖਜ਼ਾਨਚੀ ਮਨਜੀਤ ਸਿੰਘ, ਸਕੱਤਰ ਜਗਜੀਤ ਸਿੰਘ, ਮੈਂਬਰ ਗਗਨਦੀਪ ਸਿੰਘ, ਡਾ: ਦਲਬੀਰ ਸਿੰਘ, ਮਨਜੋਤ ਸਿੰਘ, ਮਨਦੀਪ ਸਿੰਘ, ਸਤਪਾਲ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਉਹ ਕੌਮਾਂ ਤਬਾਹ ਹੋ ਜਾਂਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ-ਚੇਅਰਮੈਨ ਸਤੀਸ਼ ਕੁਮਾਰ ਜੱਟ... ਅਗਲੀ ਖ਼ਬਰ ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।