ਸੰਨੀ ਲੋਧੀਨੰਗਲ ਵਲੋਂ ਪਿੰਡ ਮਿਰਜਾਜਾਨ ਤੋਂ ਘਰੋ-ਘਰੀ ਮੁਹਿੰਮ ਦੀ ਸ਼ੁਰੂਆਤ
ਕਿਲਾ ਲਾਲ ਸਿੰਘ, 14 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰਚਾਰ ਲਈ ਪਿੰਡ ਪੱਧਰ ਤੱਕ ਪਹੁੰਚ ਕਰਨ ਲਈ ਘਰੋ-ਘਰੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਹਲਕਾ ਯੂਥ ਪ੍ਰਧਾਨ ਸੰਨੀ ਲੋਧੀਨੰਗਲ ਵਲੋਂ ਪਿੰਡ ਮਿਰਜਾਜਾਨ ਵਿਖੇ ਯੂਥ ਆਗੂ ਸਤਬੀਰ ਸਿੰਘ ਦੇ ਗ੍ਰਹਿ ਵਿਖੇ ਵੱਡੀ ਗਿਣਤੀ ’ਚ ਇਕੱਤਰ ਹੋਏ ਅਕਾਲੀ ਵਰਕਰਾਂ ਦੇ ਫਾਰਮ ਭਰੇ ਤੇ ਲੋਕਾਂ ਦੀ ਰਾਏ ਲਈ ਗਈ। ਇਸ ਮੌਕੇ ਸੰਨੀ ਲੋਧੀਨੰਗਲ ਨੇ ਕਿਹਾ ਕਿ ਇਹ ਫਾਰਮ ਭਰਨ ਦਾ ਉਦੇਸ਼ ਲੋਕਾਂ ਦੀ ਰਾਇ ਲੈਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਕੀ ਚਾਹੁੰਦੇ ਹਨ।
ਪ੍ਰੋ. ਹਰਭਜਨ ਸਿੰਘ ਧਾਰੀਵਾਲ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ
15-10-2026