ਸੂਬਾ ਪੱਧਰੀ ਤਾਈਕਵਾਂਡੋ ਮੁਕਾਬਲੇ ਆਕਸੀਲੀਅਮ ਇੰਟਰਨੈਸ਼ਨਲ ਸਕੂਲ ਰਾਣੀਪੁਰ ਵਿਖੇ ਸ਼ੁਰੂ
ਸ਼ਾਹਪੁਰ ਕੰਢੀ, 6 ਅਕਤੂਬਰ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ 6 ਅਕਤੂਬਰ ਤੋਂ 9 ਅਕਤੂਬਰ ਤੱਕ ਚੱਲਣ ਵਾਲੇ ਸੂਬਾ ਪੱਧਰੀ ਤਾਈਕਵਾਂਡੋ ਮੁਕਾਬਲੇ ਆਕਸੀਲੀਅਮ ਇੰਟਰਨੈਸ਼ਨਲ ਸਕੂਲ ਵਿਖੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰਨ ਕੁਮਾਰ ਦੀ ਅਗਵਾਈ ਹੇਠ ਚੇਅਰਪਰਸਨ ਰੂਚੀ ਚੌਹਾਨ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ, ਜਿਸ ਦਾ ਉਦਘਾਟਨ ਹਲਕਾ ਇੰਚਾਰਜ ਸਵਰਨ ਸਲਾਰੀਆ ਨੇ ਕੀਤੀ। ਜਾਣਕਾਰੀ ਦਿੰਦੇ ਹੋਏ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲਗਪਗ 500 ਖਿਡਾਰੀ ਹਿੱਸਾ ਲੈ ਰਹੇ ਹਨ।
ਅਜੀਤ ਡੈਸਕ
07-10-2026