27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗੁਰੂ ਨਾਨਕ ਕਾਲਜ ਬਟਾਲਾ ਵਿਖੇ ਪਰਵੇਜ਼ ਸੰਧੂ ਦੀ ਪੁਸਤਕ ‘ਬਲੌਰੀ ਅੱਖ ਵਾਲਾ ਮੁੰਡਾ’ ਦਾ ਦੂਜਾ ਐਡੀਸ਼ਨ ਲੋਕ ਅਰਪਣ

ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬਟਾਲਾ ਵਲੋਂ ਪਰਵਾਸੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਚਰਚਿਤ ਪੁਸਤਕ ‘ਬਲੌਰੀ ਅੱਖ ਵਾਲਾ ਮੁੰਡਾ’ ਦਾ ਦੂਜਾ ਐਡੀਸ਼ਨ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰੋ.

ਅਜੀਤ ਡੈਸਕ 27-09-2026
ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬਟਾਲਾ ਵਲੋਂ ਪਰਵਾਸੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੀ ਚਰਚਿਤ ਪੁਸਤਕ ‘ਬਲੌਰੀ ਅੱਖ ਵਾਲਾ ਮੁੰਡਾ’ ਦਾ ਦੂਜਾ ਐਡੀਸ਼ਨ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ, ਡਾ. ਗੁਰਬੀਰ ਸਿੰਘ ਬਰਾੜ, ਡਾ. ਹਰਮੀਤ ਕੌਰ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਮਨਮੀਤ ਕੌਰ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਮੁਕੀਮ, ਕੰਗ ਜਗੀਰ ਦੀ ਜੰਮਪਲ ਅਤੇ ਸ: ਜਰਨੈਲ ਸਿੰਘ ਕੰਗ ਦੀ ਧੀ ਪਰਵੇਜ਼ ਸੰਧੂ ਆਧੁਨਿਕ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਇਕ ਚਰਚਿਤ ਨਾਂਅ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਵੇਜ਼ ਸੰਧੂ ਨੇ ਆਪਣੀ ਵਿਲੱਖਣ ਕਹਾਣੀ-ਕਲਾ ਰਾਹੀਂ ਪੰਜਾਬੀ ਕਹਾਣੀ ਦੀ ਤਕਨੀਕ, ਬੁਣਤਰ, ਸੰਰਚਨਾ ਅਤੇ ਪਾਤਰ-ਚਿਤਰਨ ਨੂੰ ਨਵੇਂ ਰਚਨਾਤਮਕ ਆਯਾਮ ਦਿੱਤੇ ਹਨ। ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿੱਤੀ ਹੈ। ਇਸ ਮੌਕੇ ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਪਰਵੇਜ਼ ਸੰਧੂ ਦੀ ਕਹਾਣੀ-ਕਲਾ ਦਾ ਮਹੱਤਵਪੂਰਨ ਪੱਖ ਉਸ ਦੀ ਕਥਾ-ਬੁਣਤਰ ਹੈ। ਡਾ. ਹਰਮੀਤ ਕੌਰ ਨੇ ਦੱਸਿਆ ਕਿ ‘ਬਲੌਰੀ ਅੱਖ ਵਾਲਾ ਮੁੰਡਾ’ ਵਿਚ ਇਸਤਰੀ ਜੀਵਨ ਦੇ ਸੰਘਰਸ਼, ਇਕੱਲਤਾ, ਬੇਗਾਨਗੀ ਅਤੇ ਟੁੱਟਦੀਆਂ ਆਸਾਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਦੀਪ ਕੌਰ ਅਤੇ ਪ੍ਰੋ. ਮਨਮੀਤ ਕੌਰ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਰਵੇਜ਼ ਸੰਧੂ ਦੇ ਹੁਣ ਤੱਕ ਪੰਜ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਕੁੱਲ 48 ਕਹਾਣੀਆਂ ਦਰਜ ਹਨ। ਇਸ ਮੌਕੇ ਕਾਲਜ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ, 1 ਕਾਬੂ ਅਗਲੀ ਖ਼ਬਰ ਵਡਾਲਾ ਗ੍ਰੰਥੀਆਂ ਸਕੂਲ ਵਿਖੇ ਵਾਤਾਵਰਨ ਸੰਭਾਲ ਵਿਸ਼ੇ ’ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।