ਦੁਨੇਰਾ ਝਿਕਲਾ ਵਿਖੇ ਬੱਜਰੇ ਨਾਲ ਭਰੀ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ
ਧਾਰਕਲਾਂ, 29 ਅਕਤੂਬਰ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਝਿਕਲਾ ਵਿਖੇ ਬੀਤੀ ਰਾਤ ਵਪਾਰੇ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ । ਜਾਣਕਾਰੀ ਅਨੁਸਾਰ ਰਾਤ ਬੱਜਰੇ ਨਾਲ ਭਰੀ ਇਕ ਸਵਰਾਜ 855 ਟਰੈਕਟਰ ਟਰਾਲੀ ਬਾਬਿਆਂ ਦੇ ਮਹੱਲੇ ਲਾਟੂ ਦਾ ਪੁਲ ਵਿਖੇ ਆਬਾਦੀ ਨੇੜੇ ਗਲਤ ਦਿਸ਼ਾ ਵੱਲ ਜਾ ਕੇ ਇਕ ਖੰਬੇ ਨਾਲ ਟੱਕਰਾ ਕੇ ਸੜਕ ਕਿਨਾਰੇ ਬਣੇ ਡੂੰਘੇ ਢੰਗੇ ਹੇਠਾਂ ਲਟਕ ਗਈ ।
ਅਜੀਤ ਡੈਸਕ
30-10-2026