26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ

ਪਠਾਨਕੋਟ, 25 ਸਤੰਬਰ (ਵਿਨੋਦ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਾਮਰੇਡ ਬਿਕਰਮਜੀਤ ਦੀ ਪ੍ਰਧਾਨਗੀ ਹੇਠ ਪਠਾਨਕੋਟ ਦਫਤਰ ਵਿਚ ਹੋਈ । ਮੀਟਿੰਗ ’ਚ ਦੇਸ਼ ਪੱਧਰ ’ਤੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਤਿੰਨ ਦਿਨ 28 ਤੋਂ 30 ਸੰਤਬਰ ਤੱਕ ਹੜਤਾਲ ਹੋ ਰਹੀ ਹੈ ।

ਜਾਣਕਾਰੀ ਦਿੰਦੇ ਹੋਏ ਕਾਮਰੇਡ ਆਗੂ । ਤਸਵੀਰ: ਵਿਨੋਦ 26-09-2026
ਪਠਾਨਕੋਟ, 25 ਸਤੰਬਰ (ਵਿਨੋਦ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਾਮਰੇਡ ਬਿਕਰਮਜੀਤ ਦੀ ਪ੍ਰਧਾਨਗੀ ਹੇਠ ਪਠਾਨਕੋਟ ਦਫਤਰ ਵਿਚ ਹੋਈ । ਮੀਟਿੰਗ ’ਚ ਦੇਸ਼ ਪੱਧਰ ’ਤੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਤਿੰਨ ਦਿਨ 28 ਤੋਂ 30 ਸੰਤਬਰ ਤੱਕ ਹੜਤਾਲ ਹੋ ਰਹੀ ਹੈ । ਉਸ ਦਾ ਸਮਰਥਨ ਕੀਤਾ ਗਿਆ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਰੇ ਬੈਂਕਾਂ ਸਮੇਤ ਪ੍ਰਾਈਵੇਟ ਬੈਂਕਾਂ ’ਚ ਪੰਜ ਦਿਨ ਦਾ ਹਫਤਾ ਲਾਗੂ ਕੀਤਾ ਜਾਵੇ, ਪੈਨਸ਼ਨ ਦੇ ਨਿਯਮਾਂ ਵਿਚ ਸੌਧ ਕੀਤੀ ਜਾਵੇ । ਇਸ ਤੋਂ ਬਿਨ੍ਹਾਂ ਬੀਤੇ ਦਿਨੀ ਜ਼ਿਲ੍ਹਾ ਪਠਾਨਕੋਟ ਅੰਦਰ ਇਕ ਬੱਚੀ ਤੇ ਗੁੰਡਿਆਂ ਵਲੋਂ ਜਿਨਸੀ ਹਮਲਾ ਕੀਤਾ ਗਿਆ ਹੈ, ਉਸਦੀ ਨਿਖੇਦੀ ਕੀਤੀ ਗਈ। ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਇਸ ਸੰਬਧ ’ਚ ਗੁੰਡਿਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ। ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਵਿਚ ਕੀਤਾ ਜਾਵੇ । ਇਸ ਬਾਰੇ ਵਿਚਾਰ ਕਰਨ ਲਈ ਜਲਦੀ ਹੀ ਟਰੇਡ ਯੂਨੀਅਨਾਂ ਦੀ ਮੀਟਿੰਗ ਬੁਲਾਈ ਜਾਵੇਗੀ ।
ਪਿਛਲੀ ਖ਼ਬਰ ਬੇਹੋਸ਼ ਹਾਲਤ ’ਚ ਮਿਲਿਆ ਵਿਅਕਤੀ, ਨਹੀਂ ਹੋ ਸਕੀ ਪਹਿਚਾਣ ਅਗਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।