11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸੁਜਾਨਪੁਰ ’ਚ ਬਦਲਿਆ ਸਿਆਸੀ ਸਮੀਕਰਨ

ਮਾਧੋਪੁਰ, 10 ਨਵੰਬਰ (ਮਹਿਰਾ)-ਹਲਕਾ ਸੁਜਾਨਪੁਰ ਵਿਚ ਆਮ ਆਦਮੀ ਪਾਰਟੀ ਹਲਕਾ ਸੁਜਾਨਪੁਰ ਦੇ ਇੰਚਾਰਜ ਸਵਰਨ ਸਲਾਰੀਆ ਦੇ ਹੱਕ ਵਿਚ ਉੱਠੀ ਹਰਮਨ ਪਿਆਰਤਾ ਦੀ ਨਵੀਂ ਲਹਿਰ ਨੇ ਵਿਰੋਧੀ ਪਾਰਟੀਆਂ ਅਤੇ ਸਿਆਸੀ ਧੜਿਆਂ ਦੀ ਨੀਂਦ ਉਡਾ ਦਿੱਤੀ ਹੈ । ਇਸ ਸਬੰਧੀ ‘ਅਜੀਤ’ ਨਾਲ ਵਿਸ਼ੇਸ਼ ਰੂਪ ਵਿਚ ਗੱਲਬਾਤ ਕਰਦਿਆਂ ਪ੍ਰਮੁੱਖ ਸਮਾਜ ਸੇਵਕ ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਇਕ ਜ਼ੋਰਦਾਰ ਬਿਆਨ ਜਾਰੀ ਕੀਤਾ ।

ਕਰਿਵਾ ਪਿਤਾ: ਵਿਸ਼ਾਲ ਮਾਤਾ: ਮੇਨਕਾ ਵਾਸੀ: ਖੋਬਾ ਪਠਾਨਕੋਟ ਕਵਨਪ੍ਰਤਾਪ ਸਿੰਘ ਪਿਤਾ ਜਸਵਿੰਦਰ ਸਿੰਘ ਮਾਤਾ ਰਾਜਪ੍ਰੀਤ ਕੌਰ, ਵਾਸੀ-ਸ੍ਰੀ ਹਰਿਗੋਬਿੰਦਪੁਰ ਪ੍ਰਮੁੱਖ ਸਮਾਜ ਸੇਵਕ ਠਾਕੁਰ ਸੁਭਾਸ਼ ਸਲਾਰੀਆ ਅਤੇ ਹਲਕਾ ਇੰਚਾਰਜ ‘ਆਪ’ ਸਵਰਨ ਸਲਾਰੀਆ । 11-11-2026
ਮਾਧੋਪੁਰ, 10 ਨਵੰਬਰ (ਮਹਿਰਾ)-ਹਲਕਾ ਸੁਜਾਨਪੁਰ ਵਿਚ ਆਮ ਆਦਮੀ ਪਾਰਟੀ ਹਲਕਾ ਸੁਜਾਨਪੁਰ ਦੇ ਇੰਚਾਰਜ ਸਵਰਨ ਸਲਾਰੀਆ ਦੇ ਹੱਕ ਵਿਚ ਉੱਠੀ ਹਰਮਨ ਪਿਆਰਤਾ ਦੀ ਨਵੀਂ ਲਹਿਰ ਨੇ ਵਿਰੋਧੀ ਪਾਰਟੀਆਂ ਅਤੇ ਸਿਆਸੀ ਧੜਿਆਂ ਦੀ ਨੀਂਦ ਉਡਾ ਦਿੱਤੀ ਹੈ । ਇਸ ਸਬੰਧੀ ‘ਅਜੀਤ’ ਨਾਲ ਵਿਸ਼ੇਸ਼ ਰੂਪ ਵਿਚ ਗੱਲਬਾਤ ਕਰਦਿਆਂ ਪ੍ਰਮੁੱਖ ਸਮਾਜ ਸੇਵਕ ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਇਕ ਜ਼ੋਰਦਾਰ ਬਿਆਨ ਜਾਰੀ ਕੀਤਾ । ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਦੀਆਂ ਲੁੱਟ-ਖਸੁੱਟ ਵਾਲੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਸਵਰਨ ਸਲਾਰੀਆ ਦੇ ਰੂਪ ਵਿਚ ਉਨ੍ਹਾਂ ਨੂੰ ਇਕ ਸੱਚਾ ਰਹਿਬਰ ਮਿਲ ਗਿਆ ਹੈ । ਠਾਕੁਰ ਸੁਭਾਸ਼ ਸਿੰਘ ਸਲਾਰੀਆ ਨੇ ਕਿਹਾ ਕਿ ਸਵਰਨ ਸਲਾਰੀਆ ਸਿਰਫ਼ ਇਕ ਸਿਆਸੀ ਆਗੂ ਨਹੀਂ, ਸਗੋਂ ਗਰੀਬਾਂ ਦੇ ਮਸੀਹਾ, ਬੇਹੱਦ ਮਿਹਨਤੀ ਅਤੇ ਇਕ ਸੱਚੇ-ਸੁੱਚੇ ਇਨਸਾਨ ਹਨ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿਚ ਅੱਗੇ ਹੋ ਕੇ ਬਾਂਹ ਫੜੀ ਹੈ । ਉਨ੍ਹਾਂ ਦੇ ਨਿਰਸਵਾਰਥ ਸੇਵਾ ਭਾਵ ਸਦਕਾ ਅੱਜ ਉਹ ਸੁਜਾਨਪੁਰ ਦੇ ਬੱਚੇ-ਬੱਚੇ ਅਤੇ ਹਰ ਆਮ ਨਾਗਰਿਕ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ । ਹਲਕੇ ਵਿਚ ਉਨ੍ਹਾਂ ਨੂੰ ਮਿਲ ਰਿਹਾ ਅਥਾਹ ਪਿਆਰ ਅਤੇ ਜਨ-ਸਮਰਥਨ ਸਾਫ਼ ਬਿਆਨ ਕਰ ਰਿਹਾ ਹੈ ਕਿ ਇਸ ਵਾਰ ਸੁਜਾਨਪੁਰ ਦੇ ਲੋਕ ਇਤਿਹਾਸ ਰਚਨ ਜਾ ਰਹੇ ਹਨ । ਠਾਕੁਰ ਸਲਾਰੀਆ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿਚ ਹਲਕੇ ਦੇ ਸੂਝਵਾਨ ਲੋਕ ਸਵਰਨ ਸਲਾਰੀਆ ਨੂੰ ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਜਿੱਤਾ ਕੇ ਵਿਧਾਨ ਸਭਾ ਭੇਜਣਗੇ । ‘ਆਪ’ ਹਲਕਾ ਇੰਚਾਰਜ ਦੇ ਪੱਖ ਵਿਚ ਬਣੇ ਇਸ ਜ਼ਬਰਦਸਤ ਮਾਹੌਲ ਨੇ ਵਿਰੋਧੀ ਖੇਮਿਆਂ ਵਿਚ ਭਾਜੜਾਂ ਪਾ ਦਿੱਤੀਆਂ ਹਨ ਅਤੇ ਵਿਰੋਧੀ ਧੜਿਆਂ ਦੇ ਪਸੀਨੇ ਛੁੱਟ ਰਹੇ ਹਨ, ਕਿਉਂਕਿ ਉਨ੍ਹਾਂ ਦੀਆਂ ਸਿਆਸੀ ਜ਼ਮੀਨਾਂ ਪੂਰੀ ਤਰ੍ਹਾਂ ਖਿਸਕ ਚੁੱਕੀਆਂ ਹਨ । ਸੁਜਾਨਪੁਰ ਵਿਚ ਹੁਣ ਸਿਰਫ਼ ਤਬਦੀਲੀ ਅਤੇ ਵਿਕਾਸ ਦੀ ਹਵਾ ਚੱਲ ਰਹੀ ਹੈ, ਜਿਸ ਦੀ ਅਗਵਾਈ ਸਵਰਨ ਸਲਾਰੀਆ ਕਰ ਰਹੇ ਹਨ ।
ਪਿਛਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ-ਰਘੁਵੀਰ ਸਿੰਘ ਸੰਧੂ ਅਗਲੀ ਖ਼ਬਰ ਪ੍ਰੇਮ ਪਬਲਿਕ ਸਕੂਲ ਵਿਖੇ ਬਾਲ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।