ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਸਿਆਲ ਵਿਖੇ ਚੋਰੀ
ਬਹਿਰਾਮਪੁਰ, 21 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅੰਦਰ ਆਉਂਦੇ ਪਿੰਡ ਪਸਿਆਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਚੋਰਾਂ ਵਲੋਂ ਤਾਲੇ ਤੋੜ ਕੇ ਮਿਡ ਡੇ ਮੀਲ ਦਾ ਸਮਾਨ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੰਦ ਕਰਕੇ ਗਏ ਸੀ ਕਿ ਜਦੋਂ ਸਵੇਰੇ ਸਕੂਲ ਆਏ ਤੇ ਸਕੂਲ ਦਾ ਗੇਟ ਖੋਲ ਕੇ ਦੇਖਿਆ ਕਿ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਸਨ ਤੇ ਚੋਰ ਸਕੂਲ ’ਚੋਂ ਇਕ ਸਿਲੰਡਰ, ਕੁਝ ਰਾਸ਼ਨ ਦਾ ਸਮਾਨ ਤੇ ਇਕ ਕੰਪਿਊਟਰ ਮਨੀਟਰ ਚੋਰੀ ਕਰਕੇ ਲੈ ਗਏ।
ਅਜੀਤ ਡੈਸਕ
22-09-2026