20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼ੀਤਲਾ ਮਾਤਾ ਮੰਦਰ ਵਿਖੇ ਤਿੰਨ ਰੋਜ਼ਾ ਮੂਰਤੀ ਅਭਿਸ਼ੇਕ ਉਤਸਵ ਸਮਾਪਤ

ਪਠਾਨਕੋਟ, 19 ਸਤੰਬਰ (ਵਿਨੋਦ)-ਸਾਬਕਾ ਕੌਂਸਲਰ ਸ਼ਿਆਮਾ ਕੁਮਾਰੀ ਦੀ ਪ੍ਰਧਾਨਗੀ ਹੇਠ ਤਿੰਨ ਰੋਜਾ ਮੂਰਤੀ ਅਭਿਸ਼ੇਕ ਸਮਾਗਮ ਪੁਰਾਣੀ ਸਥਿਤ ਪ੍ਰਸਿੱਧ ਸ਼ੀਤਲਾ ਮਾਤਾ ਮੰਦਰ ਵਿਖੇ ਧੂਮਧਾਮ ਨਾਲ ਸਮਾਪਤ ਹੋਇਆ। ਪੂਰੇ ਰਸਮਾਂ ਤੇ ਵੈਦਿਕ ਮੰਤਰਾਂ ਦੇ ਜਾਪ ਤੋਂ ਬਾਅਦ ਭਗਵਾਨ ਸ਼੍ਰੀ ਰਾਧੇ-ਕ੍ਰਿਸ਼ਨ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ।

ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਵਿਨੋਦ)-ਸਾਬਕਾ ਕੌਂਸਲਰ ਸ਼ਿਆਮਾ ਕੁਮਾਰੀ ਦੀ ਪ੍ਰਧਾਨਗੀ ਹੇਠ ਤਿੰਨ ਰੋਜਾ ਮੂਰਤੀ ਅਭਿਸ਼ੇਕ ਸਮਾਗਮ ਪੁਰਾਣੀ ਸਥਿਤ ਪ੍ਰਸਿੱਧ ਸ਼ੀਤਲਾ ਮਾਤਾ ਮੰਦਰ ਵਿਖੇ ਧੂਮਧਾਮ ਨਾਲ ਸਮਾਪਤ ਹੋਇਆ। ਪੂਰੇ ਰਸਮਾਂ ਤੇ ਵੈਦਿਕ ਮੰਤਰਾਂ ਦੇ ਜਾਪ ਤੋਂ ਬਾਅਦ ਭਗਵਾਨ ਸ਼੍ਰੀ ਰਾਧੇ-ਕ੍ਰਿਸ਼ਨ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਵਨ ਕੁੰਡ ਵਿਚ ਭੇਟਾਂ ਚੜ੍ਹਾਈਆਂ। ਹਵਨ-ਯੱਗ ਦੀ ਸਮਾਪਤੀ ਤੋਂ ਬਾਅਦ ਸ਼ਾਨਦਾਰ ਯਾਤਰਾ ਕੱਢੀ ਗਈ। ਜਿਸ ਦਾ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਉਤਸ਼ਾਹ ਨਾਲ ਸਵਾਗਤ ਕੀਤਾ। ਲਕਸ਼ਮੀ ਕਲਾ ਕੇਂਦਰ ਦੇ ਪ੍ਰਧਾਨ ਰਾਜ ਕੁਮਾਰ ਕਾਕਾ ਨੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦੀਕਸ਼ਾ ਸ਼ਰਮਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਧਰਮ ਤੇ ਅਧਿਆਤਮਿਕਤਾ ਨਾਲ ਜੋੜਨ ਲਈ ਆਯੋਜਿਤ ਅਜਿਹੇ ਸਮਾਗਮ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦਿੰਦੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੀਰਤਨ ਮੰਡਲੀ ਭਵਿੱਖ ਵਿਚ ਵੀ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੀ ਰਹੇਗੀ। ਇਸ ਮੌਕੇ ਤ੍ਰਿਸ਼ਲਾ, ਰਮਾ, ਇੰਦੂ, ਸੋਨੀਆ ਸ਼ਰਮਾ, ਸੀਮਾ, ਸੁਸ਼ਮਾ, ਸਰਿਤਾ, ਜਿਨੀ, ਓ.ਪੀ ਮੱਲੀ, ਵਿਨੋਦ ਕੁਮਾਰ, ਰਾਜੂ, ਅਜੇ, ਨਾਗੇਸ਼, ਮੰਗਲ ਤੇ ਹੋਰ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਸ਼ੈਲੀ ਰੋਡ ਸਮੇਤ ਸ਼ਹਿਰ ’ਚ ਲਗਾਈਆਂ ਜਾ ਰਹੀਆਂ ਨਵੀਆਂ ਲਾਈਟਾਂ-ਚੇਅਰਮੈਨ ਸੌਰਭ ਬਹਿਲ ਅਗਲੀ ਖ਼ਬਰ ਮਾਤਾ ਜਗਦੀਸ਼ ਕੌਰ ਨੂੰ ਸਮਰਪਿਤ ‘ਸਿਹਤਮੰਦ ਧੀਆਂ, ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।