20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮਾਤਾ ਜਗਦੀਸ਼ ਕੌਰ ਨੂੰ ਸਮਰਪਿਤ ‘ਸਿਹਤਮੰਦ ਧੀਆਂ, ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ

ਪਠਾਨਕੋਟ, 19 ਸਤੰਬਰ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਦੀ ਮਾਤ੍ਰ ਸ਼ਕਤੀ ਵਲੋਂ ਮਾਤਾ ਜਗਦੀਸ਼ ਕੌਰ ਨੂੰ ਸਮਰਪਿਤ ‘ਸਿਹਤਮੰਦ ਧੀਆਂ, ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਸ਼ਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਵਿਖੇ ਧੀਆਂ ਨੂੰ ਇਸਤਰੀ ਰੋਗਾਂ ਤੇ ਮਾਸਿਕ ਧਰਮ ਸਬੰਧੀ ਸਿਹਤ ਜਾਗਰੂਕਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਅਗਵਾਈ ਰੁਚੀ ਸੰਜੀਵ ਮਲਹਣ ਨੇ ਕੀਤੀ, ਜਦਕਿ ਅਮਨਦੀਪ ਹਸਪਤਾਲ ਪਠਾਨਕੋਟ ਵਲੋਂ ਵੀ ਇਸ ਉਪਰਾਲੇ ’ਚ ਸਹਿਯੋਗ ਦਿੱਤਾ ਗਿਆ ।

ਜਾਗਰੂਕਤਾ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਮੁਖੀ ਰੁਚੀ ਸੰਜੀਵ ਮੱਹਲਣ ਅਤੇ ਪ੍ਰਿੰਸੀਪਲ ਮੀਨਮ ਸ਼ਿਖਾ । ਤਸਵੀਰਾਂ: ਸੁਮਿਤ 20-09-2026
ਪਠਾਨਕੋਟ, 19 ਸਤੰਬਰ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਦੀ ਮਾਤ੍ਰ ਸ਼ਕਤੀ ਵਲੋਂ ਮਾਤਾ ਜਗਦੀਸ਼ ਕੌਰ ਨੂੰ ਸਮਰਪਿਤ ‘ਸਿਹਤਮੰਦ ਧੀਆਂ, ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਸ਼ਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਵਿਖੇ ਧੀਆਂ ਨੂੰ ਇਸਤਰੀ ਰੋਗਾਂ ਤੇ ਮਾਸਿਕ ਧਰਮ ਸਬੰਧੀ ਸਿਹਤ ਜਾਗਰੂਕਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਅਗਵਾਈ ਰੁਚੀ ਸੰਜੀਵ ਮਲਹਣ ਨੇ ਕੀਤੀ, ਜਦਕਿ ਅਮਨਦੀਪ ਹਸਪਤਾਲ ਪਠਾਨਕੋਟ ਵਲੋਂ ਵੀ ਇਸ ਉਪਰਾਲੇ ’ਚ ਸਹਿਯੋਗ ਦਿੱਤਾ ਗਿਆ । ਅਮਨਦੀਪ ਹਸਪਤਾਲ ਦੀ ਤਜ਼ਰਬੇਕਾਰ ਇਸਤਰੀ ਰੋਗ ਮਾਹਿਰ ਡਾ: ਨੇਹਾ ਨੇ ਵਿਦਿਆਰਥਣਾਂ ਨੂੰ ਮਾਸਿਕ ਧਰਮ, ਸਫ਼ਾਈ ਤੇ ਇਸ ਨਾਲ ਸਬੰਧਿਤ ਸਿਹਤ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਮਾਸਿਕ ਧਰਮ ਦੌਰਾਨ ਸਫ਼ਾਈ ਰੱਖਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਸ਼ੇ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ । ਰੁਚੀ ਸੰਜੀਵ ਮਲਹਣ ਨੇ ਕਿਹਾ ਕਿ ਅੱਜ ਵੀ ਸਾਡੇ ਸਮਾਜ ਵਿਚ ਮਾਸਿਕ ਧਰਮ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ, ਜਿਸ ਕਾਰਨ ਕਈ ਲੜਕੀਆਂ ਨੂੰ ਸਹੀ ਜਾਣਕਾਰੀ ਨਹੀਂ ਮਿਲ ਪਾਉਂਦੀ । ਸਮਾਗਮ ਦੌਰਾਨ ਹਾਜ਼ਰ ਸਾਰੀਆਂ ਧੀਆਂ ਨੂੰ ਸੈਨੇਟਰੀ ਪੈਡ ਵੰਡੇ ਗਏ ਤੇ ਉਨ੍ਹਾਂ ਨੂੰ ਇਨ੍ਹਾਂ ਦੀ ਸਹੀ ਵਰਤੋਂ ਅਤੇ ਸਫ਼ਾਈ ਸਬੰਧੀ ਜਾਣਕਾਰੀ ਵੀ ਦਿੱਤੀ ਗਈ । ਇਸ ਤੋਂ ਇਲਾਵਾ ਸਾਰੇ ਭਾਗੀਦਾਰਾਂ ਲਈ ਰਿਫ੍ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ । ਅੰਤ ਵਿਚ ਰੁਚੀ ਮੱਲਹਣ ਵਲੋਂ ਸਕੂਲ ਦੀ ਪ੍ਰਿੰਸੀਪਲ ਮੀਨਮ ਸ਼ਿਖਾ ਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ ਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਮੀਨਮ ਸ਼ਿਖਾ, ਰੁਪਿੰਦਰ ਕੌਰ, ਪਵਨ ਜੋਤੀ, ਰਚਨਾ, ਰਾਕੇਸ਼ ਪਠਾਨੀਆ, ਨੀਰਜ ਕੁਮਾਰ, ਰੰਜਨਾ, ਨੇਹਾ ਸਮੇਤ ਹੋਰ ਅਧਿਆਪਕ ਅਤੇ ਸਟਾਫ਼ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਮਾਤਾ ਜਗਦੀਸ਼ ਕੌਰ ਨੂੰ ਸਮਰਪਿਤ ‘ਸਿਹਤਮੰਦ ਧੀਆਂ, ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਅੱਜ ਜਲੰਧਰ ’ਚ ਇਤਿਹਾਸਕ ਕਿਸਾਨ ਏਕਤਾ ਕਾਨਫਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।