20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਿਆਸਤ ਦੀ ਭੇਟ ਚੜਿਆ 2021 ਤੋਂ ਸ਼ੁਰੂ ਹੋਇਆ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਬੱਸ ਅੱਡਾ

ਬਟਾਲਾ, 19 ਸਤੰਬਰ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਚ ਇਕੋ-ਇਕ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ’ਚ ਸਥਿਤ ਬੱਸ ਅੱਡੇ ਨੂੰ ਬਣਾਉਣ ਲਈ 2021 ’ਚ ਉਸ ਸਮੇਂ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਦੀ ਅਗਵਾਈ ’ਚ ਸ਼ੁਰੂ ਕਰਵਾਇਆ ਗਿਆ ਸੀ । ਬੱਸ ਅੱਡੇ ’ਤੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਸੁੱਖ ਸਹੂਲਤਾਂ ਦੀ ਆਸ ਬੱਜੀ ਸੀ।

ਅਜੀਤ ਡੈਸਕ 20-09-2026
ਬਟਾਲਾ, 19 ਸਤੰਬਰ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਚ ਇਕੋ-ਇਕ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ’ਚ ਸਥਿਤ ਬੱਸ ਅੱਡੇ ਨੂੰ ਬਣਾਉਣ ਲਈ 2021 ’ਚ ਉਸ ਸਮੇਂ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਦੀ ਅਗਵਾਈ ’ਚ ਸ਼ੁਰੂ ਕਰਵਾਇਆ ਗਿਆ ਸੀ । ਬੱਸ ਅੱਡੇ ’ਤੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਸੁੱਖ ਸਹੂਲਤਾਂ ਦੀ ਆਸ ਬੱਜੀ ਸੀ। ਇਸ ਬੱਸ ਅੱਡੇ ਨੂੰ ਸ਼ੁਰੂ ਕਰਨ ਲਈ 2021 ’ਚ ਅਲਾਟਮੈਂਟ ਹੋ ਗਈ ਸੀ। ਇਸ ਦਾ ਕੰਮ ਜਿਹੜੀ ਕੰਪਨੀ ਵਲੋਂ ਸ਼ੁਰੂ ਕੀਤਾ ਗਿਆ ਸੀ, ਉਸ ਦੇ ਮਾਲਕ ਸੰਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਇਸ ਬੱਸ ਅੱਡੇ ਦਾ ਕੰਮ ਢਾਈ ਸਾਲਾਂ ਵਿਚ ਮੁਕੰਮਲ ਕਰ ਦਿੱਤਾ ਗਿਆ ਸੀ। ਬੱਸ ਅੱਡੇ ’ਚ ਨਕਸ਼ੇ ਮੁਤਾਬਕ 2 ਕਮਰੇ ਬਣਾਏ ਗਏ ਸਨ ਪਰ ਨਗਰ ਕੌਂਸਲ ਵਲੋਂ 2 ਕਮਰਿਆਂ ਤੋਂ ਵਧਾ ਕੇ ਇਸ ਨੂੰ 6 ਕਮਰੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਭਾਵੇਂ ਅਸੀਂ ਕੰਮ ਮੁਕੰਮਲ ਕਰ ਦਿੱਤਾ ਸੀ। ਪੇਂਟ ਕਰਨ ਦੇ ਨਾਲ ਨਾਲ ਵਾਇਰਿੰਗ ਦਾ ਕੰਮ ਵੀ ਮੁਕੰਮਲ ਕਰ ਦਿੱਤਾ ਸੀ। ਅੱਠ ਮਹੀਨੇ ਪਹਿਲਾਂ ਬੱਸ ਅੱਡੇ ਵਿਚ ਕੰਕਰੀਟ ਪਾ ਦਿੱਤੀ ਗਈ ਸੀ । ਉਨ੍ਹਾਂ ਕਿਹਾ ਕਿ ਬੱਸ ਅੱਡੇ ਲਈ ਹੋਏ ਟੈਂਡਰ ਤੋਂ ਨਗਰ ਕੌਂਸਲ ਵਲੋਂ ਵੱਧ ਕੰਮ ਕਰਵਾ ਲਿਆ ਗਿਆ। ਉਨ੍ਹਾਂ ਕਿਹਾ ਕਿ 10 ਮਹੀਨਿਆਂ ਤੋਂ ਸਾਰੇ ਬਿੱਲ ਭੇਜੇ ਗਏ ਸਨ ਪਰ ਸਾਨੂੰ ਇਸ ਕੰਮ ਦੀ ਅਦਾਇਗੀ ਹੁਣ ਤੱਕ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਵਲੋਂ ਕੰਮ ਮੁਕੰਮਲ ਕਰ ਦਿੱਤਾ ਗਿਆ ਪਰ ਸਾਡੀ ਲੱਖਾਂ ਰੁਪਏ ਦੀ ਅਦਾਇਗੀ ਹਾਲੇ ਤੱਕ ਵੀ ਨਹੀਂ ਹੋ ਸਕੀ। ਇਥੋਂ ਤੱਕ ਕਿ ਚੋਰਾਂ ਵਲੋਂ ਵਾਇਰਿੰਗ ਦਾ ਸਮਾਨ ਚੋਰੀ ਕਰ ਲਿਆ ਗਿਆ। ਬੱਸ ਅੱਡੇ ਨੂੰ ਕੀਤਾ ਗਿਆ ਪੇਂਟ ਮੁੜ ਤੋਂ ਖਰਾਬ ਹੋ ਗਿਆ। ਪਰ ਬੱਸ ਅੱਡੇ ਦਾ ਉਦਘਾਟਨ ਨਹੀਂ ਹੋ ਸਕਿਆ। ਇਸ ਸਬੰਧੀ ਏ.ਡੀ.ਸੀ. ਜਨਰਲ ਗੁਰਦਾਸਪੁਰ ਦੇ ਸੁਪਰਡੈਂਟ ਸ਼ਾਮ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਨੂੰ ਸ਼ੁਰੂ ਕਰਨ ਵੇਲੇ ਸਰਕਾਰ ਵਲੋਂ ਸਿੱਧੇ ਪੈਸੇ ਨਗਰ ਕੌਂਸਲ ਨੂੰ ਦਿੱਤੇ ਗਏ ਸਨ। ਪਰ ਬਾਅਦ ’ਚ ਡੀ.ਡੀ.ਓ ਪਾਵਰ ਏ.ਡੀ.ਸੀ ਦਫ਼ਤਰ ਗੁਰਦਾਸਪੁਰ ਨੂੰ ਦੇ ਦਿੱਤੀਆਂ ਗਈਆਂ । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਤਕਰੀਬਨ 50 ਲੱਖ ਦੇ ਕਰੀਬ ਪੈਸੇ ਸਿੱਧੇ ਆਏ ਹਨ । ਪਰ ਬਾਅਦ ’ਚ ਸਰਕਾਰ ਨੇ ਇਕ ਚਿੱਠੀ ਜਾਰੀ ਕੀਤੀ ਜਿਸ ਵਿਚ ਉਨ੍ਹਾਂ ਨੇ ਤੀਸਰੀ ਪਾਰਟੀ ਨੂੰ ਸਿੱਧੀ ਪੇਮੈਂਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਏ.ਡੀ.ਸੀ ਦਫਤਰ ਗੁਰਦਾਸਪੁਰ ਨੂੰ 2023 -24 ’ਚ ਫੰਡ ਆਏ। ਇਕ ਕਰੋੜ ਸੱਤ ਲੱਖ ਦੇ ਕਰੀਬ 2024-25 ’ਚ ਆਉਣੇ ਸਨ ਪਰ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਵਲੋਂ ਬਿੱਲ ਨਾਂ ਦਿੱਤੇ ਜਾਣ ਕਾਰਨ ਪੈਸੇ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਪੈਸਿਆਂ ਦੀ ਡਿਮਾਂਡ ਕਰਨੀ ਹੁੰਦੀ ਹੈ। ਪਰ ਉਨ੍ਹਾਂ ਵਲੋਂ ਨਾ ਕੀਤੇ ਜਾਣਕਾਰ ਐਨ.ਓ.ਸੀ ਲੈਪਸ ਹੋ ਗਈਆਂ। ਇਸ ਸਬੰਧੀ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਸਾਲ ਦੇ ਕਰੀਬ ਬੱਸ ਸਟੈਂਡ ਦਾ ਕੰਮ ਬੰਦ ਰਿਹਾ ।ਉਨ੍ਹਾਂ ਕਿਹਾ ਕਿ ਜਿਹੜੇ ਬਿੱਲ ਵਿਭਾਗ ਨੇ ਮੈਨੂੰ ਭੇਜੇ ਸਨ। ਉਨ੍ਹਾਂ ਦੀ ਅਦਾਇਗੀ ਹੋ ਚੁੱਕੀ ਹੈ। ਸਾਡੇ ਖਾਤੇ ਵਿਚ ਪੈਸੇ ਪਏ ਹੋਏ ਹਨ। ਜੇਕਰ ਕੋਈ ਬਿੱਲ ਆਵੇਗਾ, ਉਸ ਦੀ ਅਦਾਇਗੀ ਕਰ ਦਿੱਤੀ ਜਾਵੇਗੀ । ਇਸ ਸਬੰਧੀ ਐਸ.ਡੀ.ਓ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦਾ ਕੰਮ ਕਾਫੀ ਪੁਰਾਣਾ ਚੱਲ ਰਿਹਾ ਹੈ। ਮੇਰੇ ਸਮੇਂ ਦੌਰਾਨ ਪੁਰਾਣੇ ਬਿੱਲਾਂ ’ਚੋਂ 18 ਲੱਖ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ ਸਾਡੇ ਟੇਬਲ ਤੇ ਕੋਈ ਵੀ ਬਕਾਇਆ ਬਿੱਲ ਬਾਕੀ ਨਹੀਂ ਬਚਿਆ ।
ਪਿਛਲੀ ਖ਼ਬਰ ਚੇਅਰਪਰਸਨ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਰਉਵਾਲ ਦੇ ਕਈ ਪਰਿਵਾਰ ਭਗਵਾਨਪੁਰ ਟੀਮ ’ਚ ਸ਼ਾਮਿਲ ਅਗਲੀ ਖ਼ਬਰ ਸ੍ਰੀ ਗਣੇਸ਼ ਵਿਸਰਜਨ ਦੌਰਾਨ ਤਿੱਬੜੀ ਨਹਿਰਾਂ ’ਤੇ ਲਗਾਈ ਜਾਵੇਗੀ ਜੇ. ਸੀ. ਬੀ. ਮਸ਼ੀਨ- ਰਾਜੀਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।