14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪ੍ਰਸਿੱਧ ਫੋਟੋਗ੍ਰਾਫਰ ਤੇ ਲੇਖਕ ਹਰਭਜਨ ਸਿੰਘ ਬਾਜਵਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਪੰਜਾਬ ਦੇ ਪ੍ਰਸਿੱਧ ਫੋਟੋਗ੍ਰਾਫਰ ਤੇ ਲੇਖਕ ਹਰਭਜਨ ਸਿੰਘ ਬਾਜਵਾ । ਪ੍ਰਿੰਸੀਪਲ ਤੇ ਸਾ:ਡਿਪਟੀ ਡੀ.ਓ.ਬਲਬੀਰ ਸਿਘ ਨਹੀਂ ਰਹੇ

ਗੁਰਦਾਸਪੁਰ, 13 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਦੇ ਪ੍ਰਸਿੱਧ ਫੋਟੋਗ੍ਰਾਫਰ ਤੇ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਈ ਮੌਤ ’ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੇ ਸਮੂਹ ਮੈਂਬਰਾਂ ਨੇ ਇਕ ਇਕੱਤਰਤਾ ਕਰਕੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ । ਮਹਿਰਮ ਸਾਹਿਤ ਸਭਾ ਦੇ ਸੀਨੀਅਰ ਆਗੂ ਡਾ: ਮਲਕੀਅਤ ਸਿੰਘ ਸੁਹਲ ਨੇ ਦੱਸਿਆ ਕਿ ਉਹ ਪੰਜਾਬ ’ਚ 1958 ਤੋਂ ਪਹਿਲਾਂ ਫੋਟੋਗ੍ਰਾਫਰੀ ਕਰ ਰਹੇ ਸਨ ਤੇ ਉਨ੍ਹਾਂ ਨੇ ਇਸ ਕਿੱਤੇ ਨੂੰ ਬਾਖੂਬੀ ਨਿਭਾਇਆ ਤੇ ਆਪਣਾ ਨਾਂਅ ਦੇਸ਼ ਵਿਦੇਸ਼ ਵਿਚ ਕਮਾਇਆ ।

ਪੰਜਾਬ ਦੇ ਪ੍ਰਸਿੱਧ ਫੋਟੋਗ੍ਰਾਫਰ ਤੇ ਲੇਖਕ ਹਰਭਜਨ ਸਿੰਘ ਬਾਜਵਾ । 14-09-2026
ਗੁਰਦਾਸਪੁਰ, 13 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਦੇ ਪ੍ਰਸਿੱਧ ਫੋਟੋਗ੍ਰਾਫਰ ਤੇ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਈ ਮੌਤ ’ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੇ ਸਮੂਹ ਮੈਂਬਰਾਂ ਨੇ ਇਕ ਇਕੱਤਰਤਾ ਕਰਕੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ । ਮਹਿਰਮ ਸਾਹਿਤ ਸਭਾ ਦੇ ਸੀਨੀਅਰ ਆਗੂ ਡਾ: ਮਲਕੀਅਤ ਸਿੰਘ ਸੁਹਲ ਨੇ ਦੱਸਿਆ ਕਿ ਉਹ ਪੰਜਾਬ ’ਚ 1958 ਤੋਂ ਪਹਿਲਾਂ ਫੋਟੋਗ੍ਰਾਫਰੀ ਕਰ ਰਹੇ ਸਨ ਤੇ ਉਨ੍ਹਾਂ ਨੇ ਇਸ ਕਿੱਤੇ ਨੂੰ ਬਾਖੂਬੀ ਨਿਭਾਇਆ ਤੇ ਆਪਣਾ ਨਾਂਅ ਦੇਸ਼ ਵਿਦੇਸ਼ ਵਿਚ ਕਮਾਇਆ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਧੀਆ ਫੋਟੋਗ੍ਰਾਫਰੀ ਤੇ ਲੇਖਕ ਵਜੋਂ ਉਹ ਪੰਜਾਬ ਦਾ ਮਾਨ ਸਨ । ਉਨ੍ਹਾਂ ਦੇ ਤੁਰ ਜਾਣ ਨਾਲ ਫੋਟੋਗ੍ਰਾਫਰਾਂ ਤੇ ਲੇਖਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਬੜੇ ਮਾਨ ਮੱਤੇ ਨਾਲ ਗੱਲ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਨੂੰ ਹਮੇਸ਼ਾ ਯਾਦ ਰੱਖਣਗੇ ਤੇ ਬਾਜਵਾ ਨੇ ਆਪਣੀ ਸਾਰੀ ਜ਼ਿੰਦਗੀ ਫੋਟੋਗ੍ਰਾਫੀ ਨੂੰ ਸਮਰਪਿਤ ਕੀਤੀ। ਜਦੋਂ ਕਿ ਉਨ੍ਹਾਂ ਨੂੰ ਫੋਟੋਗ੍ਰਾਫਰੀ ਤੇ ਲੇਖਕ ਵਜੋਂ ਕਾਫੀ ਮਾਨ ਸਨਮਾਨ ਹਾਸਲ ਕੀਤੇ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ।
ਪਿਛਲੀ ਖ਼ਬਰ ਧੀ ਦੇ ਵਿਛੋੜੇ ਦਾ ਦਰਦ ਨਾ ਸਹਾਰਦਿਆਂ ਪਿਓ ਨੇ ਨਿਗਲੀ ਜ਼ਹਿਰੀਲੀ ਵਸਤੂ ਮ੍ਰਿਤਕ ਦਰਸ਼ਨ ਸਿੰਘ ਪੰਜਾਬ ਤੇ ਸਿੱਖ ਇਤਿਹਾਸ ਨੂ... ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਸੰਗਤਾਂ ’ਚ ਉਤਸ਼ਾਹ-ਬਾਬਾ ਦਮੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।