14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਦਲਬੀਰ ਸਿੰਘ ਸੋਹਲ ਨਮਿਤ ਸ਼ਰਧਾਂਜ਼ਲੀ ਸਮਾਗਮ

ਧਾਰੀਵਾਲ, 13 ਸਤੰਬਰ (ਸਵਰਨ ਸਿੰਘ)–ਪਿੰਡ ਸੋਹਲ ਵਿਚ ਪੱਤੀ ਬੁਰਸਿਆਂ ਸਥਿਤ ਗੁਰਦੁਆਰਾ ਸਾਹਿਬ ਵਿਖੇ ਰਿਸਾਲਦਾਰ ਮੇਜਰ ਕਲਰਕ ਆਰਮਡ ਕੋਰ ਦਲਬੀਰ ਸਿੰਘ ਸੋਹਲ ਨਮਿਤ ਸ਼ਰਧਾਂਜ਼ਲੀ ਸਮਾਗਮ ਹੋਇਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਕਾਬਲ ਸਿੰਘ ਅਤੇ ਸਾਥੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰਪੰਚ ਬਲਜੀਤ ਸਿੰਘ ਸੋਨੂੰ ਸੋਹਲ, ਸਤਨਾਮ ਸਿੰਘ ਬੁੱਟਰ, ਨੰਬਰਦਾਰ ਦਿਲਬਾਗ ਸਿੰਘ, ਸੂਬੇਦਾਰ ਗੁਰਮੀਤ ਸਿੰਘ ਝਾਵਰ, ਅਜੀਤ ਸਿੰਘ ਦਰਦੀ ਆਦਿ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ।

ਅਜੀਤ ਡੈਸਕ 14-09-2026
ਧਾਰੀਵਾਲ, 13 ਸਤੰਬਰ (ਸਵਰਨ ਸਿੰਘ)–ਪਿੰਡ ਸੋਹਲ ਵਿਚ ਪੱਤੀ ਬੁਰਸਿਆਂ ਸਥਿਤ ਗੁਰਦੁਆਰਾ ਸਾਹਿਬ ਵਿਖੇ ਰਿਸਾਲਦਾਰ ਮੇਜਰ ਕਲਰਕ ਆਰਮਡ ਕੋਰ ਦਲਬੀਰ ਸਿੰਘ ਸੋਹਲ ਨਮਿਤ ਸ਼ਰਧਾਂਜ਼ਲੀ ਸਮਾਗਮ ਹੋਇਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਕਾਬਲ ਸਿੰਘ ਅਤੇ ਸਾਥੀਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰਪੰਚ ਬਲਜੀਤ ਸਿੰਘ ਸੋਨੂੰ ਸੋਹਲ, ਸਤਨਾਮ ਸਿੰਘ ਬੁੱਟਰ, ਨੰਬਰਦਾਰ ਦਿਲਬਾਗ ਸਿੰਘ, ਸੂਬੇਦਾਰ ਗੁਰਮੀਤ ਸਿੰਘ ਝਾਵਰ, ਅਜੀਤ ਸਿੰਘ ਦਰਦੀ ਆਦਿ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ। ਉਕਤ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਦਲਬੀਰ ਸਿੰਘ ਸੋਹਲ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਸਾਰੀ ਉਮਰ ਮਿਹਨਤ ਕੀਤੀ ਤੇ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਸੋਹਲ ਜੋ ਕਿ ਹੱਕ ਤੇ ਸੱਚ ਤੇ ਪੈਹਰਾ ਦੇਣ ਵਾਲੀ ਸ਼ਖ਼ਸੀਅਤ ਸੀ, ਜਿਸ ਦੇ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸੇਵਾਮੁਕਤ ਬੀ.ਡੀ.ਪੀ.ਓ. ਜਗੀਰ ਸਿੰਘ ਜੌਹਲ, ਕਰਨਲ ਕਮਲਜੀਤ ਸਿੰਘ ਬਾਜਵਾ, ਡੀ.ਐੱਸ.ਪੀ. ਸੁਲੱਖਣ ਸਿੰਘ ਮਾਨ, ਸਮਰਦੀਪ ਸਿੰਘ ਇਟਲੀ, ਰੋਹਨਦੀਪ ਸਿੰਘ ਫ਼ੌਜੀ, ਸਰਦੂਲ ਸਿੰਘ ਸੋਹਲ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਸੋਹਲ, ਵਿੱਕੀ ਕੈਨੇਡਾ, ਮਨਮਹਿਕਦੀਪ ਸਿੰਘ ਚਾਹਲ, ਤਰਸੇਮ ਸਿੰਘ ਸੋਹਲ, ਪ੍ਰਧਾਨ ਜਸਵੰਤ ਸਿੰਘ ਸੋਹਲ, ਹੌਲਦਾਰ ਬੂਟਾ ਸਿੰਘ, ਮਨਿੰਦਰ ਸਿੰਘ ਬੌਬੀ ਸੋਹਲ ਆਦਿ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰਇਕਬਾਲ ਸਿੰਘ ਮਾਹਲ ਦੀ ਜਾਗੋਵਾਲ ’ਚ ਹੋਈ ਲੋਕ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ ਸਰਬਜੀਤ ਸਿੰਘ ਜਾਗੋਵਾਲ ਨੇ ਮਾਹਲ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।