03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐੱਮ.ਏ ਪੰਜਾਬੀ ਸਮੈਸਟਰ ਦੂਸਰਾ ਨਤੀਜਾ ਸ਼ਾਨਦਾਰ ਰਿਹਾ

ਕਾਦੀਆਂ, 2 ਸਤੰਬਰ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐੱਮ. ਏ ਪੰਜਾਬੀ ਸਮੈਸਟਰ ਦੂਸਰਾ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ।

ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਵਿਭਾਗ ਦੇ ਅਧਿਆਪਕਾਂ ਨਾਲ। ਤਸਵੀਰ: ਕੁਲਵਿੰਦਰ ਸਿੰਘ 03-09-2026
ਕਾਦੀਆਂ, 2 ਸਤੰਬਰ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐੱਮ.ਏ ਪੰਜਾਬੀ ਸਮੈਸਟਰ ਦੂਸਰਾ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਤੇ ਪੋਸਟ -ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਵਿਦਿਆਰਥਣ ਕੋਮਲ ਪ੍ਰੀਤ ਕੌਰ ਪੁੱਤਰੀ ਭੀਸ਼ਮ ਪ੍ਰਤਾਪ ਸਿੰਘ ਨੇ 8 .20 ਐੱਸ. ਜੀ .ਪੀ. ਏ .ਗ੍ਰੇਡ ਅੰਕ ਲੈ ਕੇ ਕਾਲਜ ਵਿਚੋਂ ਪਹਿਲਾ, ਕੋਮਲਪ੍ਰੀਤ ਕੌਰ ਪੁੱਤਰੀ ਸ. ਬਲਜੀਤ ਸਿੰਘ ਨੇ 7. 40 ਐੱਸ .ਜੀ.ਪੀ.ਏ ਗ੍ਰੇਡ ਅੰਕ ਲੈ ਕੇ ਦੂਸਰਾ ਸਥਾਨ ਅਤੇ ਅਨਾਮਿਕਾ ਨੇ 6.80 ਐੱਸ .ਜੀ. ਪੀ .ਏ ਗ੍ਰੇਡ ਅੰਕ ਲੈ ਕੇ ਕਾਲਜ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਕਾਲਜ ਦੇ ਪ੍ਰਿੰਸੀਪਲ ਤੇ ਪੋਸਟ -ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਸਿੰਘ ਹੁੰਦਲ, ਵਿਭਾਗ ਦੇ ਅਧਿਆਪਕ ਡਾ. ਸਤਿੰਦਰ ਕੌਰ, ਪ੍ਰੋ. ਕੁਲਵਿੰਦਰ ਸਿੰਘ ,ਪ੍ਰੋ. ਰਜਵੰਤ ਕੌਰ ,ਪ੍ਰੋ. ਬਲਜੀਤ ਕੌਰ ਸਮੇਤ ਸ਼ਾਨਦਾਰ ਨਤੀਜਾ ਦੇਣ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ -ਪਿਤਾ ਨੂੰ ਵਧਾਈ ਭੇਟ ਕੀਤੀ ।
ਪਿਛਲੀ ਖ਼ਬਰ ਲੋਕ 2027 ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ- ਡਾ. ਬਲਵਿੰਦਰ ਸਿੰਘ, ਡਾ. ਹਰਤਾਜ ਸਿੰਘ ਅਗਲੀ ਖ਼ਬਰ ਡੀ.ਐਸ.ਪੀ. ਹੈੱਡਕੁਆਰਟਰ ਬਟਾਲਾ ਨੇ ਪੁਲਿਸ ਪੈਨਸ਼ਨਰਾਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।