02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਐਸ.ਜੈੱਡ.ਐਸ.ਐਫ.ਐਸ. ਖਾਲਸਾ ਸਕੂਲ ਦੀ ਵਿਦਿਆਰਥਣ ਜਾਨਵੀ ਸ਼ਰਮਾ ਨੇ ਨੀਟ ਦਾ ਟੈਸਟ ਪਾਸ ਕੀਤਾ

ਧਾਰੀਵਾਲ, 1 ਸਤੰਬਰ (ਸਵਰਨ ਸਿੰਘ)-ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਧਾਰੀਵਾਲ ਦੀ ਪ੍ਰਿੰਸੀਪਲ ਡਾ. ਗਗਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਹੋਣਹਾਰ ਵਿਦਿਆਰਥਣ ਜਾਨਵੀ ਸ਼ਰਮਾ ਸਪੁੱਤਰੀ ਰਾਜੀਵ ਕੁਮਾਰ ਜਮਾਤ 10+2 ਬੈਚ 2025-2026 ਦੀ ਵਿਦਿਆਰਥਣ ਨੇ ਨੀਟ ਯੂ.

ਅਜੀਤ ਡੈਸਕ 02-09-2026
ਧਾਰੀਵਾਲ, 1 ਸਤੰਬਰ (ਸਵਰਨ ਸਿੰਘ)-ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਧਾਰੀਵਾਲ ਦੀ ਪ੍ਰਿੰਸੀਪਲ ਡਾ. ਗਗਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਹੋਣਹਾਰ ਵਿਦਿਆਰਥਣ ਜਾਨਵੀ ਸ਼ਰਮਾ ਸਪੁੱਤਰੀ ਰਾਜੀਵ ਕੁਮਾਰ ਜਮਾਤ 10+2 ਬੈਚ 2025-2026 ਦੀ ਵਿਦਿਆਰਥਣ ਨੇ ਨੀਟ ਯੂ.ਜੀ. 2026 ਦੀ ਪ੍ਰੀਖਿਆ ਵਿਚ 700/550 ਅੰਕ ਪ੍ਰਾਪਤ ਕਰ ਕੇ ਇਸ ਨੂੰ ਪਾਸ ਕੀਤਾ ਹੈ ਤੇ ਇਸ ਵਿਦਿਆਰਥਣ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐਮ.ਬੀ.ਬੀ.ਐਸ. ਵਿਚ ਦਾਖਲਾ ਮਿਲਿਆ ਹੈ। ਇਸ ਵਿਦਿਆਰਥਣ ਨੇ ਇਲਾਕੇ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਦਾ ਸਕੂਲ ਪਹੁੰਚਣ ’ਤੇ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਡਾ. ਗਗਨਜੀਤ ਕੌਰ ਨੇ ਨਿੱਘਾ ਸਵਾਗਤ ਕੀਤਾ।
ਪਿਛਲੀ ਖ਼ਬਰ ਮਸੀਹ ਕੌਮ ਨੂੰ ਸਾਰੇ ਵਿਤਕਰੇ-ਭੇਦਭਾਵ ਮਿਟਾ ਕੇ ਇਕ ਮੰਚ ’ਤੇ ਏਕਤਾ ਦਾ ਸਬੂਤ ਦੇਣ ਦੀ ਲੋੜ - ਬਾਊ ਮੁਨੱਵਰ ਮਸੀਹ ਅਗਲੀ ਖ਼ਬਰ ਲੋਕ ਯੁਵਾ ਸ਼ਕਤੀ ਪਾਰਟੀ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ- ਡਾ. ਸਤਨਾਮ ਸਿੰਘ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।