02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲੋਕ ਯੁਵਾ ਸ਼ਕਤੀ ਪਾਰਟੀ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ- ਡਾ. ਸਤਨਾਮ ਸਿੰਘ ਬਾਜਵਾ

ਧਿਆਨਨਪੁਰ, 1 ਸਤੰਬਰ (ਕੁਲਦੀਪ ਸਿੰਘ ਸੋਨੂੰ)-ਲੋਕ ਯੁਵਾ ਸਕਤੀ ਪਾਰਟੀ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ, ਸਗੋਂ ਆਪਣੇ ਬਲਬੂਤੇ ’ਤੇ ਚੋਣ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਡਾਕਟਰ ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ ਨੇ ਕੀਤਾ।

ਅਜੀਤ ਡੈਸਕ 02-09-2026
ਧਿਆਨਨਪੁਰ, 1 ਸਤੰਬਰ (ਕੁਲਦੀਪ ਸਿੰਘ ਸੋਨੂੰ)-ਲੋਕ ਯੁਵਾ ਸਕਤੀ ਪਾਰਟੀ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ, ਸਗੋਂ ਆਪਣੇ ਬਲਬੂਤੇ ’ਤੇ ਚੋਣ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਡਾਕਟਰ ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ ਨੇ ਕੀਤਾ। ਹਲਕਾ ਡੇਰਾ ਬਾਬ ਨਾਨਕ ਤੋਂ ਵਿਧਾਨ ਸਭਾ ਉਮੀਦਵਾਰ ਡਾ. ਸਤਨਾਮ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਹਰ ਹਲਕੇ ਵਿਚ ਚੋਣ ਰੈਲੀ ਕੀਤੀ ਜਾਵੇਗੀ। ਡਾ. ਬਾਜਵਾ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ 2027 ’ਚ ਇਕ ਨਵਾਂ ਵਿਧਾਇਕ ਮਿਲੇਗਾ, ਜੋ ਇਸ ਹਲਕੇ ਨੂੰ ਇਕ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਬੁਢਾਪਾ ਪੈਨਸ਼ਨ 2500, ਗਰੀਬਾਂ ਨੂੰ 5-5 ਮਰਲੇ ਦੇ ਪਲਾਟ, 60 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਵੀ ਔਰਤਾਂ ਵਾਂਗ ਬੱਸਾਂ ਵਿਚ ਮੁਫ਼ਤ ਸਫ਼ਰ, ਸ਼ਗਨ ਸਕੀਮ ਦੇ ਤੌਰ ’ਤੇ ਵਿਆਹ ਵਾਲੀ ਕੁੜੀ ਨੂੰ 7500, ਰਸੋਈ ਖਰਚੇ ਦੇ ਤੌਰ ’ਤੇ ਸਾਰੀਆਂ ਮਹਿਲਾਵਾਂ ਨੂੰ 2000 ਮਹੀਨਾ, 40 ਸਾਲ ਤੋਂ ਉੱਪਰ ਵਾਲੇ ਛੜਿਆਂ ਨੂੰ ਪੈਨਸ਼ਨ ਦੇ ਤੌਰ ’ਤੇ 2000 ਮਹੀਨਾ, 11ਵੀਂ ਤੇ 12ਵੀ ਦੀਆਂ ਵਿਦਿਆਰਥਣਾਂ ਲਈ ਸਾਈਕਲ, ਪਹਿਲੇ ਦੂਜੇ ਤੀਜੇ ਨੰਬਰ ’ਤੇ ਆਉਣ ਵਾਲੀਆਂ ਵਿਦਿਆਥਣਾਂ ਨੂੰ ਐਕਵਾ ਸਕੂਟਰੀਆਂ ਤੇ ਗਰੀਬ ਲੋਕਾਂ ਨੂੰ 2-2 ਲੱਖ ਰੁਪਏ ਕਮਰੇ ਪਾਉਣ ਵਾਸਤੇ ਦਿੱਤੇ ਜਾਣਗੇ।
ਪਿਛਲੀ ਖ਼ਬਰ ਐਸ.ਜੈੱਡ.ਐਸ.ਐਫ.ਐਸ. ਖਾਲਸਾ ਸਕੂਲ ਦੀ ਵਿਦਿਆਰਥਣ ਜਾਨਵੀ ਸ਼ਰਮਾ ਨੇ ਨੀਟ ਦਾ ਟੈਸਟ ਪਾਸ ਕੀਤਾ ਅਗਲੀ ਖ਼ਬਰ ਸਾਬਕਾ ਮੰਤਰੀ ਨਾਭਾ ਨੇ ਕਾਂਗਰਸ ਵਰਕਰਾਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।