26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਯੂਥ ਕਾਂਗਰਸ ਰੈਲੀਆਂ ਕਾਰਨ ਬੱਸੀ ਪਠਾਣਾਂ ਹਲਕੇ ’ਚ ਡਾ ਮਨੋਹਰ ਸਿੰਘ ਪੱਖੀ ਲਹਿਰ-ਡਾ. ਸੋਹਲ

ਖਮਾਣੋਂ, 26 ਨਵੰਬਰ (ਮਨਮੋਹਣ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਯੂਥ ਕਾਂਗਰਸ ਦੇ ਸਹਿਯੋਗ ਨਾਲ ਚੱਲ ਰਹੀਆਂ ਰੈਲੀਆਂ ਕਾਰਨ ਕਾਂਗਰਸ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਹਲਕੇ ਅੰਦਰ ਡਾ ਮਨੋਹਰ ਸਿੰਘ ਪੱਖੀ ਲੋਕ ਲਹਿਰ ਬਣ ਚੁੱਕੀ ਹੈ।

ਅਜੀਤ ਡੈਸਕ 27-11-2026
ਖਮਾਣੋਂ, 26 ਨਵੰਬਰ (ਮਨਮੋਹਣ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਯੂਥ ਕਾਂਗਰਸ ਦੇ ਸਹਿਯੋਗ ਨਾਲ ਚੱਲ ਰਹੀਆਂ ਰੈਲੀਆਂ ਕਾਰਨ ਕਾਂਗਰਸ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਹਲਕੇ ਅੰਦਰ ਡਾ ਮਨੋਹਰ ਸਿੰਘ ਪੱਖੀ ਲੋਕ ਲਹਿਰ ਬਣ ਚੁੱਕੀ ਹੈ। ਇਹ ਸ਼ਬਦ ਖਮਾਣੋਂ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੀਨੀਅਰ ਕਾਂਗਰਸੀ ਆਗੂ ਡਾ ਅਮਰਜੀਤ ਸੋਹਲ ਅਤੇ ਇੰਟਰ ਫੈਡਰੇਸ਼ਨ ਸੂਬਾ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝਾ ਕਰਦਿਆਂ ਆਖਿਆ ਕਿ ਹਲਕੇ ਅੰਦਰ ਰੈਲੀਆਂ ਦੀ ਲੜੀ ਵਿੱਚ ਪੰਜਵੀਂ ਰੈਲੀ ਇਸ ਐਤਵਾਰ ਨੂੰ ਬੱਸੀ ਪਠਾਣਾਂ ਸ਼ਹਿਰ ਦੇ ਜਰਖੇਲਾਂ ਮੁਹੱਲੇ ਵਿੱਚ ਹੋ ਰਹੀ ਹੈ। ਜਿਸ ਲਈ ਜਿੱਥੇ ਕਾਂਗਰਸ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਆਮ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ।ਇਹ ਰੈਲੀ ਨਾਲ ਆਮ ਲੋਕਾਂ ਨਾਲ ਸਾਂਝ ਵਧਾਉਣ ਦਾ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਸਾਂਝੇ ਕਰਨ ਲਈ ਹੋ ਰਹੀ ਹੈ।
ਪਿਛਲੀ ਖ਼ਬਰ ਸੰਘੋਲ ’ਚ ਅਕਾਲੀ-ਭਾਜਪਾ ਗੱਠਜੋੜ ਦੀ ਖ਼ੁਸ਼ੀ ’ਚ ਵੰਡੀ ਮਠਿਆਈ ਅਗਲੀ ਖ਼ਬਰ ਖ਼ੁਸ਼ਹਾਲ ਪੰਜਾਬ ਰੈਲੀ ਲਈ ਗੁਰਪ੍ਰੀਤ ਜੀ.ਪੀ. ਦੀ ਅਗਵਾਈ ’ਚ 150 ਵਾਹਨਾਂ ਦਾ ਕਾਫ਼ਲਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।