ਲੈਕਚਰਾਰ ਰਾਜਨ ਦਾ ਅਨੋਖਾ ਪ੍ਰਣ
ਖਮਾਣੋਂ, 26 ਨਵੰਬਰ (ਮਨਮੋਹਣ ਸਿੰਘ ਕਲੇਰ)-ਵਧਦੇ ਪ੍ਰਦੂਸ਼ਣ, ਵਧਦੀ ਟਰੈਫ਼ਿਕ ਅਤੇ ਵਧਦੀ ਡੀਜ਼ਲ-ਪੈਟਰੋਲ ਦੀ ਖਪਤ ਨੂੰ ਮੁੱਖ ਰੱਖਦੇ ਹੋਏ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਲੈਕਚਰਾਰ ਅਤੇ ਇੰਟਰਨੈਸ਼ਨਲ ਵਾਤਾਵਰਨ ਪ੍ਰਚਾਰਕ ਰਾਜਨ ਸ਼ਰਮਾ ਨੇ 2026 ਦੇ ਦਸੰਬਰ ਦੇ ਹਰ ਸ਼ਨੀਵਾਰ ਨੂੰ ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨ ਨਾ ਚਲਾਉਣ ਅਤੇ ਨਾ ਹੀ ਉਨ੍ਹਾਂ ਦੀ ਸਵਾਰੀ ਕਰਨ ਦਾ ਪ੍ਰਣ ਕੀਤਾ ਹੈ । ਇਸ ਸਬੰਧੀ ਰਾਜਨ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਣ ਕੇਵਲ ਸੰਕੇਤਕ ਹੈ।
ਅਜੀਤ ਡੈਸਕ
27-11-2026