24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਡਿਵਾਈਡਰ ’ਤੇ ਲਾਲ ਬੱਤੀ ਵਾਲੀ ਲਾਈਟ ਲਗਾ ਕੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਦਿੱਤੀ ਰਾਹਤ

ਬਸੀ ਪਠਾਣਾਂ, 23 ਨਵੰਬਰ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਦੀ ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਸੇਵਾ ਦਲ ਨੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਸਮਾਜ ਸੇਵਾ ਦੇ ਅਸਲ ਅਰਥਾਂ ਨੂੰ ਉਜਾਗਰ ਕੀਤਾ ਹੈ। ਸੰਸਥਾ ਵਲੋਂ ਬਸੀ ਪਠਾਣਾਂ–ਮੋਰਿੰਡਾ ਸੜਕ ਦੇ ਡਿਵਾਈਡਰ ’ਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਮੋਰਿੰਡਾ ਬਾਈਪਾਸ ਨੇੜੇ ਸ਼੍ਰੀ ਊਸ਼ਾ ਮਾਤਾ ਮੰਦਿਰ ਕੋਲ ਇਕ ਲਾਲ ਬੱਤੀ ਵਾਲੀ ਲਾਈਟ ਲਗਾਉਣ ਦੀ ਸੇਵਾ ਕੀਤੀ ਗਈ ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਡਿਵਾਈਡਰ ਸਾਫ਼ ਦਿਖਾਈ ਦੇਵੇਂ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਅਜੀਤ ਡੈਸਕ 24-11-2026
ਬਸੀ ਪਠਾਣਾਂ, 23 ਨਵੰਬਰ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਦੀ ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਸੇਵਾ ਦਲ ਨੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਸਮਾਜ ਸੇਵਾ ਦੇ ਅਸਲ ਅਰਥਾਂ ਨੂੰ ਉਜਾਗਰ ਕੀਤਾ ਹੈ। ਸੰਸਥਾ ਵਲੋਂ ਬਸੀ ਪਠਾਣਾਂ–ਮੋਰਿੰਡਾ ਸੜਕ ਦੇ ਡਿਵਾਈਡਰ ’ਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਮੋਰਿੰਡਾ ਬਾਈਪਾਸ ਨੇੜੇ ਸ਼੍ਰੀ ਊਸ਼ਾ ਮਾਤਾ ਮੰਦਿਰ ਕੋਲ ਇਕ ਲਾਲ ਬੱਤੀ ਵਾਲੀ ਲਾਈਟ ਲਗਾਉਣ ਦੀ ਸੇਵਾ ਕੀਤੀ ਗਈ ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਡਿਵਾਈਡਰ ਸਾਫ਼ ਦਿਖਾਈ ਦੇਵੇਂ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਸੰਸਥਾ ਦੇ ਰਾਜੀਵ ਮਲਹੋਤਰਾ ਅਤੇ ਸਮਾਜ ਸੇਵਕ ਪਵਨ ਕੁਮਾਰ ਬਿੱਟਾ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਤੋਂ ਮੋਰਿੰਡਾ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਡਿਵਾਈਡਰ ਹੋਣ ਦੇ ਬਾਵਜੂਦ ਰਾਤ ਸਮੇਂ ਵਾਹਨ ਚਾਲਕਾਂ ਨੂੰ ਸਪਸ਼ਟ ਪਹਿਚਾਣ ਨਾ ਹੋਣ, ਰੌਸ਼ਨੀ ਦੀ ਘਾਟ ਅਤੇ ਰਿਫਲੈਕਟਰਾਂ ਜਾਂ ਚੇਤਾਵਨੀ ਸੰਕੇਤਾਂ ਦੀ ਕਮੀ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨਾਲ ਵਾਹਨਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਲੋਕਾਂ ਦੀਆਂ ਜਾਨਾਂ ਵੀ ਖ਼ਤਰੇ ਵਿਚ ਪੈ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਬਾਈਪਾਸ ਨੇੜੇ ਡਿਵਾਈਡਰ ’ਤੇ ਲਾਲ ਬੱਤੀ ਰੌਸ਼ਨੀ ਲਗਾਈ ਗਈ ਹੈ ਤਾਂ ਜੋ ਰਾਤ ਸਮੇਂ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਡਿਵਾਈਡਰ ਦੂਰੋਂ ਹੀ ਦਿਖਾਈ ਦੇਵੇਂ ਅਤੇ ਸੰਭਾਵਿਤ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਰਾਜੀਵ ਮਲਹੋਤਰਾ, ਪਵਨ ਕੁਮਾਰ ਬਿੱਟਾ, ਪਵਨ ਸ਼ਰਮਾ, ਪ੍ਰਵੀਨ ਬਾਂਸਲ, ਸੁਰਿੰਦਰ ਪਾਲ ਸਿੰਘ ਸੇਠੀ, ਸੁਨੀਲ ਲੂੰਬਾ, ਆਰਟੀਟੈਕਟ ਪੁਨੀਤ ਬਾਂਸਲ, ਸੁਮੀਤ ਮਲਹੋਤਰਾ, ਹਰਬੰਸ ਸਿੰਘ ਅਤੇ ਰਮਨ ਸੱਪਲ ਸਮੇਤ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵ ਸਿੱਖ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।